ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਪਿੰਡ ਕਿਸਾਨਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਇਕ ਮੰਗ ਪੱਤਰ ਸੌਂਪ ਕੇ ਬਾਂਡੀਵਾਲਾ ਮਾਈਨਰ ਨੂੰ ਤੋੜ ਕੇ ਵਾਰ ਵਾਰ ਪਾਣੀ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਮਾਈਨਰ ਦੇ ਪਾਣੀ ਦੀ ਨਿਕਾਸੀ ਦਾ ਸਾਈਜ ਮੰਨਜ਼ੂਰਸ਼ੁਦਾ ਨਾਲੋਂ ਜਿਆਦਾ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਪਿੰਡ ਵਾਸੀਆਂ ਓਮ ਪ੍ਰਕਾਸ਼, ਭੰਵਰ ਲਾਲ, ਕਾਸ਼ੀਰਾਮ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਦੀਆਂ ਜ਼ਮੀਨਾਂ ਨੂੰ ਬਾਂਡੀਵਾਲਾ ਮਾਈਨਰ ਵਿਚੋਂ ਨਹਿਰੀ ਪਾਣੀ ਲੱਗਦਾ ਹੈ। ਇਸ ਮਾਈਨਰ ਵਿਚੋਂ ਇਕ ਸਿਵਾਨਾ ਮਾਈਨਰ ਨਿਕਲਿਆ ਹੈ। ਜਿਸ ਦਾ ਸਾਈਜ਼ ਮਨਜ਼ੂਰਸ਼ੁਦਾ ਸਾਈਜ ਨਾਲੋਂ ਜਿਆਦਾ ਬਣਾਇਅ ਗਿਆ ਸੀ। ਜਿਸ ਕਾਰਨ ਇਹ ਮਾਈਨਰ ਟੇਲਾਂ ਵਾਲੇ ਜ਼ਿੰਮੀਦਾਰਾਂ ਦੇ ਹਿੱਸੇ ਦਾ ਪਾਣੀ ਵੀ ਖਿੱਚ ਰਿਹਾ ਹੈ। ਇਹ ਹੀ ਨਹੀਂ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ। ਇਸ ਦੀ ਸ਼ਿਕਾਇਤ ਇਕ ਮਹੀਨਾ ਪਹਿਲਾਂ ਮਾਨਯੋਗ ਸਿੰਚਾਈ ਮੰਤਰੀ ਪੰਜਾਬ ਨੂੰ ਕੀਤੀ ਸੀ। ਜਿਸ ਤੇ ਬਾਂਡੀਵਾਲਾ ਮਾਈਨਰ ਨੂੰ ਚੈਕ ਕਰਨ ਲਈ ਐਕਸੀਅਨ ਅਤੇ ਐਸੀ ਕੈਨਾਲ ਕਲੋਨੀ ਫਿਰੋਜ਼ਪੁਰ ਤੋਂ ਮੌਕੇ ਤੇ ਪਹੁੰਚੇ ਸਨ। ਜਿੰਨ੍ਹਾਂ ਨੇ ਜਾਂਚ ਵਿਚ ਇਹ ਪਾਇਆ ਕਿ ਸਿਵਾਨਾ ਮਾਈਨਰ ਦਾ ਸਾਇਜ਼ ਗਲਤ ਮੌਕੇ ਤੇ ਪਾਇਆ ਹੈ। ਜਿਸ ਤੇ ਉਕਤ ਅਫ਼ਸਰਾਂ ਨੇ ਮੌਕੇ ਤੇ ਸਿਵਾਨਾ ਮਾਈਨਰ ਦਾ ਸਾਈਜ ਤੋੜ ਕੇ ਸਹੀ ਮਨਜ਼ੂਰਸ਼ੁਦਾ ਵਾਂਗ ਕਰ ਦਿੱਤਾ ਸੀ। ਜਿਸ ਕਾਰਨ ਸਾਡੇ ਪਿੰਡ ਦੀਆਂ ਟੇਲਾਂ ਤੇ ਪਾਣੀ ਪਹੁੰਚਣ ਲੱਗ ਗਿਆ ਸੀ। ਪਰ ਉਸ ਤੋਂ ਬਾਅਦ ਮਿਤੀ 19 ਜੁਲਾਈ ਨੂੰ ਸਿਵਾਨਾ ਮਾਈਨਰ ਦੇ ਜਿੰਮੀਦਾਰਾਂ ਨੇ ਆਪਣੀ ਮਰਜੀ ਨਾਲ ਇਹ ਮਾਈਨਰ ਤੋੜ ਕੇ ਪਾਣੀ ਵਗਣ ਦਾ ਸਾਇਜ ਵਧਾ ਲਿਆ। ਇਸ ਬਾਬਤ ਵੀ ਅਸੀ ਏਡੀਸੀ ਫਾਜ਼ਿਲਕਾ ਕੋਲ ਸ਼ਿਕਾਇਤ ਕੀਤੀ ਸੀ। ਜਿਸ ਤੇ 22 ਜੁਲਾਈ ਨੂੰ ਇਸ ਦਾ ਸਾਈਜ ਠੀਕ ਹੋ ਗਿਆ। ਉਨ੍ਹਾਂ ਦੱਸਿਆ ਕਿ ਦੁਬਾਰਾ ਫਿਰ ਤੋਂ ੨੩ ਸਿਵਾਨਾ ਮਾਈਨਰ ਦਾ ਨੱਕਾ ਦੁਬਾਰਾ ਤੋੜ ਦਿੱਤਾ ਗਿਆ। ਜਿਹੜੇ ਸਾਡਾ ਪਾਣੀ ਚੋਰੀ ਕਰਨ ਲੱਗ ਗਏ। ਜਿਹੜੇ ਗੱਟੇ ਕਰਮਚਾਰੀਆਂ ਨੇ ਸਿਵਾਨਾ ਮਾਈਨਰ ਵਾਲੇ ਪਾਸੇ ਲਾਏ ਸਨ। ਉਹ ਗੱਟੇ ਉਪਰੋਕਤ ਕਥਿਤ ਦੋਸ਼ੀਆਂ ਨੇ ਖਾਨਪੁਰ ਵਾਲੇ ਪਾਸੇ ਜਾਣ ਵਾਲੇ ਪਾਣੀ ਨੂੰ ਰੋਕਣ ਲਈ ਨਹਿਰ ਵਿਚ ਲਾ ਦਿੱਤੇ ਜਿਸ ਨਾਲ ਪਾਣੀ ਬਿਲਕੁੱਲ ਆਉਣਾ ਬੰਦ ਹੋ ਗਿਆ। ਇਸ ਸਬੰਧੀ ਪਿੰਡ ਵਾਸੀਆਂ ਅਤੇ ਜਿੰਮੀਦਾਰਾਂ ਨੇ ਇਸ ਸਮੱਸਿਆ ਤੋਂ ਦੁਖੀ ਹੋ ਕੇ ਮੰਗ ਪੱਤਰ ਸੌਂਪਿਆ। ਉਧਰ ਇਹ ਮੰਗ ਪੱਤਰ ਸਿੰਚਾਈ ਮੰਤਰੀ ਪੰਜਾਬ, ਮੁੱਖ ਸਕੱਤਰ ਸਿੰਚਾਈ, ਐਸਸੀ ਇਸਟਰਨ ਸਰਕਲ ਕੈਨਾਲ ਕਲੋਨੀ ਫਿਰੋਜ਼ਪੁਰ, ਐਕਸੀਅਨ ਈਸਟਰਨ ਡਿਵੀਜਨ ਕੈਨਾਲ ਕਲੋਨੀ ਫਿਰੋਜ਼ਪੁਰ, ਐਸਡੀਓ ਸਬ ਡਿਵੀਜਨ ਫਾਜ਼ਿਲਕਾ ਅਤੇ ਐਸਡੀਓ ਫਾਜ਼ਿਲਕਾ ਨੂੰ ਵੀ ਭੇਜਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਬ੍ਰਿਜ ਲਾਲ, ਮੋਹਨ ਲਾਲ, ਮਹਿੰਦਰ ਕੁਮਾਰ, ਅਜੀਤ ਪਾਲ, ਹਨੂੰਮਾਨ ਰਾਮ, ਬਲਵੀਰ ਸਿੰਘ, ਹਰੀ ਸਿੰਘ, ਜਗਦੀਸ਼ ਕੁਮਾਰ, ਰਾਜਾ ਢਿੱਲੋਂ, ਬਲਮਚੰਦ, ਜਗਦੀਸ਼ ਝਾਅ ਵਿਜੈ ਸਿੰਘ ਤੋਂ ਇਲਾਵਾ ਹੋਰ ਵੀ ਕਈ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …