Sunday, December 22, 2024

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ. ਕਾਮ. ਸਮੈਸਟਰ-ਤੀਜਾ ‘ਚ ਮੈਰਿਟ ਸਥਾਨ ਕੀਤਾ ਹਾਸਲ 

PPN240710
ਅੰਮ੍ਰਿਤਸਰ, 24  ਜੁਲਾਈ ( )-ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਕਾਮ (ਆਨਰਜ਼) ਸਮੈਸਟਰ ਤੀਜਾ ਦੇ ਇਮਤਿਹਾਨਾਂ ਦੇ ਐਲਾਨੇ ਗਏ ਨਤੀਜੇ ‘ਚ ਹਰਸਿਮਰਨ ਕੌਰ, ਦਮਨਪ੍ਰੀਤ ਕੌਰ ਨੇ ਉਕਤ ਸਮੈਸਟਰ ‘ਚ 80  ਪ੍ਰਤੀਸ਼ਤ ਅੰਕ ਹਾਸਲ ਕਰਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੰਦੇ ਹੋਏ ਕਿਹਾ ਉਨ੍ਹਾਂ ਦੀ ਇਸ ਸਫ਼ਲਤਾ ਨੇ ਕਾਲਜ ਦਾ ਰੌਸ਼ਨ ਕੀਤਾ ਹੈ। ਉਨ੍ਹਾਂ ਉਕਤ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁਭਇੱਛਾਵਾਂ ਦਿੰਦਿਆ ਕਿਹਾ ਕਿ ਇਸੇ ਤਰ੍ਹਾਂ ਮਨਵੀਤ ਕੌਰ, ਸਤਿੰਦਰ ਕੌਰ ਅਤੇ ਚਾਹਤ ਅਰੋੜਾ ਵਿਦਿਆਰਥਣਾਂ ਨੇ ਉਕਤ ਕਲਾਸ ‘ਚ ੭੬ ਫ਼ੀਸਦੀ ਨੰਬਰ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਡਾ. ਮਾਹਲ ਨੇ ਇਸਦੇ ਨਾਲ ਹੀ ਡਾ. ਸੁਮਨ ਨਈਅਰ ਮੁੱਖੀ ਪੀਜੀ ਵਿਭਾਗ ਆਫ਼ ਕਾਮਰਸ ਐਂਡ ਮੈਨੇਜ਼ਮੈਂਟ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਦੀ ਇਸ ਮਿਹਨਤ ਲਈ ਸ਼ਲਾਘਾ ਕੀਤੀ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply