Friday, June 21, 2024

ਨੇਤਰਹੀਣ ਵਲੋਂ ਛੋਟੇ ਭਰਾ ਤੇ ਬਾਪ ‘ਤੇ ਤੰਗ ਕਰਨ ਦਾ ਦੋਸ਼

PPN270712
ਜੰਡਿਆਲਾ ਗੁਰੂ, 27  ਜੁਲਾਈ (ਹਰਿੰਦਰਪਾਲ ਸਿੰਘ)- ਜਾਇਦਾਦ ਦੀ ਖਾਤਿਰ ਭਰਾ ਮਾਰੂ ਜੰਗ ਵਿਚ ਇਕ ਨੇਤਰਹੀਣ ਵਿਅਕਤੀ ਨੂੰ ਛੋਟੇ ਭਰਾ ਅਤੇ ਬਾਪ ਵਲੋਂ ਤੰਗ ਪ੍ਰੇਸ਼ਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਨੇਤਰਹੀਣ ਕੇਵਲ ਸਿੰਘ ਪੁੱਤਰ ਮਹਿੰਦਰ ਸਿੰਘ ਵੈਰੋਵਾਲ ਰੋਡ ਨੇੜੇ ਸੰਤ ਮਕੈਨੀਕਲ ਜੰਡਿਆਲਾ ਗੁਰੂ ਨੇ ਦੱਸਿਆ ਕਿ ਅਸੀ ਦੋ ਭਰਾ ਅਤੇ ਦੋ ਭੈਣਾਂ ਪਰਿਵਾਰ ਵਿਚ ਰਹਿੰਦੇ ਸੀ।ਦੋਹਾਂ ਭੈਣਾਂ ਦੇ ਵਿਆਹ ਤੋਂ ਬਾਅਦ ਘਰ ਵਿਚ ਮੇਰੇ ਛੋਟੇ ਭਰਾ ਨੇ ਅਕਸਰ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਕੇਵਲ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਲਗਭਗ ਡੇਢ ਸਾਲ ਪਹਿਲਾਂ ਖਤਮ ਹੋ ਚੁਕੀ ਹੈ।  ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਕੇਵਲ ਸਿੰਘ ਵਲੋਂ ਸਹੁਰੇ ਪਰਿਵਾਰ ਦੀ ਮਦਦ ਨਾਲ ਸੂਮੋ ਗੱਡੀ ਚਲਾ ਕੇ ਘਰ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ।ਘਰ ਦੀ ਮਾਲੀ ਹਾਲਤ ਦੇ ਸੁਧਾਰ ਲਈ ਇਕ ਲੜਕੀ ਨੇ ਪ੍ਰਾਈਵੇਟ ਸਕੂਲ ਵਿਚ ਨੋਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕ ਨੇ ਘਰ ਵਿਚ ਕਪੜੇ ਸਿਲਾਈ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।ਵੱਡਾ ਲੜਕਾ ਵੀ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਘਰ ਛੱਡ ਕੇ ਚਲਾ ਗਿਆ ਅਤੇ ਛੋਟੇ ਲੜਕੇ ਨੇ ਵੀ ਦੁਕਾਨ ਤੇ ਨੋਕਰੀ ਕਰਨੀ ਸ਼ੁਰੂ ਕਰ ਦਿੱਤੀ।ਕੇਵਲ ਸਿੰਘ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀ ਉਸ ਦਾ ਭਰਾ ਮਾਨ ਸਿੰਘ ਅਤੇ ਬਾਪ ਮਹਿੰਦਰ ਸਿੰਘ ਨੇ ਫਿਰ ਮੇਰੇ ਘਰ ਦੀਆਂ ਖੁਸ਼ੀਆਂ ਨੂੰ ਬਰਬਾਦ ਕਰਨ ਦੇ ਮਕਸਦ ਨਾਲ ਮੈਨੂੰ ਘਰ ਆ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੈਨੂੰ ਇਥੋਂ ਵੀ ਬਾਹਰ ਕਢਵਾ ਦੇਵਾਂਗੇ। ਨੇਤਰਹੀਣ ਕੇਵਲ ਸਿੰਘ ਨੇ ਦੋਸ਼ ਲਗਾਇਆ ਕਿ ਮਾਨ ਸਿੰਘ ਨੇ ਮੈਨੂੰ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।ਬੇਸ਼ਰਮੀ ਦੀ ਹੱਦ ਟੱਪਦਿਆਂ ਮਾਨ ਸਿੰਘ ਵਲੋਂ ਮੇਰੀਆ ਧੀਆਂ ਅਤੇ ਪਤਨੀ ਨੂੰ ਵੀ ਨਹੀ ਬਖਸ਼ਿਆ ਗਿਆ ਅਤੇ ਉਹਨਾ ਨਾਲ ਵੀ ਬਦਸਲੁਕੀ ਕੀਤੀ। ਕੇਵਲ ਸਿੰਘ ਨੇ ਕਿਹਾ ਕਿ ਮੇਰੀ ਮਿਹਨਤ ਵੀ ਕਮਾਈ ਵਿਚੋਂ ਬਣਾਈ ਸਾਰੀ ਜਾਇਦਾਦ ਮੇਰਾ ਬਾਪ ਮਾਨ ਸਿੰਘ ਦੇ ਨਾਮ ਕਰਨਾ ਚਾਹੁੰਦਾ ਹੈ।ਉਸਨੇ ਕਿਹਾ ਕਿ ਜਦੋਂ ਵੀ ਮੈਂ ਇਨਸਾਫ ਲੈਣ ਲਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹਾਂ ਤਾਂ ਮੇਰਾ ਛੋਟਾ ਜੀਜਾ ਹਰਦੇਵ ਸਿੰਘ ਜੋ ਪੰਜਾਬ ਪੁਲਿਸ ਵਿਚ ਤਾਇਨਾਤ ਹੈ ਅਤੇ ਵੱਡਾ ਜੀਜਾ ਸੁਰਜੀਤ ਸਿੰਘ ਧਮਕਾਉਣ ਲੱਗ ਜਾਦੇ ਹਨ। 
                           ਕੇਵਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ, ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ, ਡੀ.ਜੀ.ਪੀ ਪੰਜਾਬ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ, ਕ੍ਰਾਈਮ ਬ੍ਰਾਂਚ ਚੰਡੀਗੜ੍ਹ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਜਾਰੀ ਚਿੱਠੀ ਵਿੱਚ ਦੋਸ਼ ਲਗਾਇਆ ਕਿ ਅਗਰ ਮੇਰੇ ਉਪੱਰ ਕੋਈ ਕਾਤਲਾਨਾ ਹਮਲਾ ਹੋਇਆ ਜਾਂ ਨੇਤਰਹੀਣ ਉਪੱਰ ਕੀਤੇ ਜਾ ਰਹੇ ਅਤਿਆਚਾਰ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰ ਲਈ ਤਾਂ ਉਪਰੋਕਤ ਸਾਰੇ ਦੋਸ਼ੀ ਜਿੰਮੇਵਾਰ ਹੋਣਗੇ।  ਕ੍ਰਿਪਾ ਕਰਕੇ ਇਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਦੂਸਰੇ ਪਾਸੇ ਮਾਨ ਸਿੰਘ ਨੇ ਇਸ ਸਬੰਧੀ ਟੈਲੀਫੋਨ ਉਪੱਰ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …

Leave a Reply