ਬਟਾਲਾ, 27 ਜੁਲਾਈ (ਨਰਿੰਦਰ ਬਰਨਾਲ)- ਸਰਵ ਸਿਖਿਆ ਅਭਿਆਨ ਅਥਾਰਟੀ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸੀ੍ਰ ਅਮਰਦੀਪ ਸਿੰਘ ਸੈਣੀ ਦੀਆਂ ਹਦਾਇਤਾ ਦੀ ਪਾਲਣਾ ਕਰਦਿਆਂ ਬਲਾਕ ਪੱਧਰੀ ਅੰਗਰੇਜੀ ਵਿਸ਼ੇ ਦੇ ਸਪੈਲਿੰਗ ਮੁਕਾਬਲੇ ਕਰਵਾਏ ਜਿਸ ਵਿਚ ਬਲਾਕ ਦੇ 23 ਸਕੂਲਾਂ ਨੇ ਭਾਂਗ ਲਿਆ।ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਹਰਦੋਝੰਡੇ ਗੁਰਦਾਸਪੁਰ ਦੀ ਟੀਮ ਜੇਤੂ ਰਹੀ ਤੇ ਇਹ ਟੀਮ ਜਿਲਾ ਪੱੱਧਰੀ ਮੁਕਾਬਲਿਆਂ ਵਿਚ ਹਿੱਸਾ ਲਵੇਗੀ।ਇਸ ਮੌਕੇ ਹਾਜਰ ਵੱਖ ਵੱਖ ਸਕੂਲ ਅਧਿਆਪਕਾਂ ਤੋ ਇਲਾਵਾ ਕਲੱਸਟਰ ਇੰਚਾਰਜ ਮੈਡਰ ਇੰਦਰਜੀਤ ਕੌਰ ਵਾਲੀਆ, ਹਰੀ ਉਮ ਜੋਸੀ, ਪ੍ਰੇਮ ਪਾਲ ਰਿਸੋਰਸ ਪਰਸਨ, ਨਰਿੰਦਰ ਸਿੰਘ ਬਿਸਟ ਡੀ ਆਰ ਟੀ, ਗੁਰਜਿੰਦਰ ਸਿੰਘ ਪੀਟੀਆਈ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …