ਫਾਜਿਲਕਾ, 28 ਜੁਲਾਈ (ਵਿਨੀਤ ਅਰੋੜਾ) – ਰੇਲ ਮੁਸ਼ਕਲਾਂ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸਾਂਝੇ ਮੋਰਚੇ ਦੇ ਬੈਨਰ ਹੇਠ ਚੱਲ ਰਹੀ ਭੁੱਖ ਹੜਤਾਲ ਦੇ 17 ਵੇਂ ਦਿਨ ਮਿਡ ਡੇ ਮੀਲ ਕੁੱਕ ਵਰਕਰਾਂ ਆਪਣੀ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਭੁੱਖ ਹੜਤਾਲ ‘ਤੇ ਬੈਠੀਆਂ।ਇਸ ਮੌਕੇ ਮਿਡ ਡੇ ਮੀਲ ਵਰਕਰਾਂ ਅਤੇ ਸੰਮਤੀ ਆਗੂਆਂ ਵੱਲੋਂ ਰੇਲ ਮੰਤਰੀ ਸਦਾਨੰਦ ਗੌੜਾ ਦਾ ਪੁਤਲਾ ਵੀ ਫੁਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਉਨ੍ਹਾਂ ਮੰਗ ਕੀਤੀ ਕਿ ਫ਼ਾਜ਼ਿਲਕਾ ਇਲਾਕੇ ਨਾਲ ਰੇਲ ਸੰਬੰਧੀ ਕੀਤਾ ਜਾ ਰਿਹਾ ਵਿਤਕਰਾ ਖਤਮ ਕਰਦਿਆਂ ਸਰਕਾਰ ਇਸ ਸਰਹੱਦੀ ਇਲਾਕੇ ਵੱਲ ਵਿਸ਼ੇਸ਼ ਧਿਆਨ ਦੇਵੇ।ਭੁੱਖ ਹੜਤਾਲ ‘ਤੇ ਬੈਠਣ ਵਾਲੀਆਂ ਵਰਕਰਾਂ ਵਿਚ ਭਗਵਾਨ ਦੇਵੀ, ਬਿਮਲਾ ਰਾਣੀ, ਪਿਆਰੋ ਬਾਈ, ਸੁਖਜੀਤ ਕੌਰ, ਸਵਰਨਾ ਦੇਵੀ, ਅਮਰਜੀਤ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਚਰਨਜੀਤ ਕੌਰ, ਮਨਪ੍ਰੀਤ ਕੌਰ, ਬੀਰਪਾਲ ਕੌਰ, ਸੁਖਵਿੰਦਰ ਕੌਰ, ਬਲਵੀਰ ਕੌਰ, ਸ਼ੀਲਾ ਬਾਈ, ਚਰਨੋਂ ਬਾਈ, ਮਨਜੀਤ ਕੌਰ, ਕਿਰਨਾ ਰਾਣੀ, ਪਾਲੋ ਬਾਈ, ਜਗੀਰੋ ਬਾਈ, ਰੰਜਨਾ ਰਾਣੀ, ਸੋਨਾ ਰਾਣੀ, ਸੀਮਾ ਦੇਵੀ, ਸ਼ੈਰੋ ਬਾਈ, ਬਿਮਲਾ ਰਾਣੀ, ਗੁਡੋ ਬਾਈ, ਗੋਮਾ ਬਾਈ, ਸੁਮਿੱਤਰਾ ਬਾਈ, ਆਸ਼ਾ ਰਾਣੀ ਆਦਿ ਸ਼ਾਮਿਲ ਸਨ।ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਰਾਜਪਾਲ ਗੁੰਬਰ, ਕਾਮਰੇਡ ਸ਼ਕਤੀ, ਰਾਜ ਕਿਸ਼ੋਰ ਕਾਲੜਾ, ਅੰਮ੍ਰਿਤ ਲਾਲ ਕਰੀਰ, ਤਿਲਕ ਰਾਜ ਵਰਮਾ, ਇਕਬਾਲ ਸਿੰਘ, ਸ਼ਾਮ ਲਾਲ ਛਾਬੜਾ, ਦਯਾ ਕ੍ਰਿਸ਼ਨ ਬੱਬਰ, ਘਮੰਡ ਸਿੰਘ ਅਹੂਜਾ ਆਦਿ ਵੀ ਹਾਜ਼ਰ ਸਨ।
Check Also
ਵਧੀਕ ਡਿਪਟੀ ਕਮਿਸ਼ਨਰ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ 26 …