ਫਾਜਿਲਕਾ, 28 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੀ ਤੀਜੀ ਵਰ੍ਹੇਗੰਢ ਮੌਕੇ ਐਂਟੀ ਕਰਾਈਮ ਐਂਟੀ ਕਰੁੱਪਸ਼ਨ ਯੂਥ ਬਿਊਰੋ ਵੱਲੋਂ ਬੀਤੀ ਸ਼ਾਮ ‘ਫਾਜ਼ਿਲਕਾ ਤੇ ਮਾਣ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਕੌਮੀ ਜਨਰਲ ਸਕੱਤਰ ਮਨੋਜ ਨਾਰੰਗ ਨੇ ਦੱਸਿਆ ਕਿ ਫਾਜ਼ਿਲਕਾ ਦਾ ਵੱਖ ਵੱਖ ਖੇਤਰਾਂ ਵਿਚ ਨਾਮ ਰੌਸ਼ਨ ਕਰਨ ਵਾਲੀਆਂ ਵੱਖ ਵੱਖ ਸਖ਼ਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ ਹੈ।ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਿਹਤ ਮੰਤਰੀ ਪੰਜਾਬ ਸੁਰਜੀਤ ਜਿਆਣੀ ਅਤੇ ਮੈਡਮ ਨਿਰਮਲਾ ਜਿਆਣੀ ਨੇ ਕਿਹਾ ਕਿ ਫਾਜ਼ਿਲਕਾ ਆਉਣ ਵਾਲੇ ਸਮੇਂ ਵਿਚ ਦੁਨੀਆਂ ਦੇ ਨਕਸ਼ੇ ਤੇ ਉਭਰ ਕੇ ਸਾਹਮਣੇ ਆਵੇਗਾ ਉਨ੍ਹਾਂ ਕਿਹਾ ਕਿ ਜਦੋਂ ਸਾਡੇ ਫਾਜ਼ਿਲਕਾ ਦੇ ਜਰੀਏ ਪਾਕਿਸਤਾਨ ਨਾਲ ਵਪਾਰ ਦਾ ਰਾਹ ਖੁੱਲ੍ਹ ਗਿਆ ਤਾਂ ਇੱਥੋਂ ਦੇ ਲੋਕਾਂ ਦਾ ਆਰਥਿਕ ਪੱਧਰ ਉਚਾ ਹੋਵੇਗਾ। ਜਿਹੜਾ ਸਾਡੇ ਸਾਰਿਆਂ ਲਈ ਖੁਸ਼ੀ ਦਾ ਕਾਰਨ ਬਣੇਗਾ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਮੋਨਾ ਸੈਵਾਨੀ ਅਤੇ ਰੋਹਿਤ ਸੈਵਾਨੀ ਨੇ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਵਿਚ ਆਪਣਾਪਨ ਜਿਸ ਪੱਧਰ ਤੇ ਸਾਨੂੰ ਦੇਖਣ ਨੂੰ ਮਿਲਿਆ ਹੈ। ਉਹ ਆਪਣੇ ਆਪ ਵਿਚ ਵਧਾਈ ਦੇ ਪਾਤਰ ਹਨ।ਉਨ੍ਹਾਂ ਕਿਹਾ ਕਿ ਉਹ ਫਾਜ਼ਿਲਕਾ ਦੇ ਹਮੇਸ਼ਾਂ ਰਿਣੀ ਰਹਿਣਗੇ।ਇਸ ਤੋਂ ਇਲਾਵਾ ਐਮਪੀ ਸਿੰਘ ਕਮਾਂਡੈਂਟ ਬੀਐਸਐਫ, ਸੰਦੀਪ ਕੁਮਾਰ ਧੂੜੀਆ ਜ਼ਿਲ੍ਹਾ ਸਿੱਖਿਆ ਅਫ਼ਸਰ, ਪਰਮਜੀਤ ਸਿੰਘ ਵੈਰੜ ਪ੍ਰਧਾਨ ਟਰੱਕ ਯੂਨੀਅਨ, ਸ਼ਿਵ ਜਜੌਰੀਆ ਉਪ ਪ੍ਰਧਾਨ ਬੀਜੇਪੀ ਸਪੋਰਟਸ ਸੈੱਲ ਨੇ ਵੀ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਵੱਲੋਂ ਵੱਖ ਵੱਖ ਖੇਤਰਾਂ ਵਿਚ ਫਾਜ਼ਿਲਕਾ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।ਜਿੰਨ੍ਹਾਂ ਵਿਚ ਰਾਕੇਸ਼ ਨਾਗਪਾਲ ਨੂੰ ਫਾਜ਼ਿਲਕਾ ਜ਼ਿਲ੍ਹੇ ਵਿਚੋਂ ਪਹਿਲੀ ਹਿੰਦੀ ਦੈਨਿਕ ਅਖ਼ਬਾਰ ਸ਼ੁਰੂ ਕਰਨ ਤੇ, ਸੁਰਿੰਦਰ ਤਿੰਨਾ ਤੇ ਦੀਪਕ ਨਾਗਪਾਲ ਨੂੰ ਪੱਤਰਕਾਰਤਾ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਦੇਣ ਬਦਲੇ, ਡਾ. ਅਮਰ ਲਾਲ ਬਾਘਲਾ ਨੂੰ ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ, ਸ਼ੁਸ਼ੀਲ ਗੁੰਬਰ, ਕਾਮਰੇਡ ਸ਼ਕਤੀ ਨੂੰ ਜ਼ਿਲ੍ਹਾ ਬਣਾਉ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਲਈ, ਕ੍ਰਿਸ਼ਨ ਸ਼ਾਂਤ ਅਤੇ ਵਿਜੈ ਪ੍ਰਵੀਨ ਨੂੰ ਗਾਇਕੀ ਅਤੇ ਗਜ਼ਲ ਖੇਤਰ ਵਿਚ, ਸੁਧੀਰੀ ਅਤੇ ਸੋਨੂੰ ਨੂੰ ਮੰਦਬੁੱਧੀ ਅਤੇ ਅੰਗਹੀਣ ਦੇ ਬਾਵਜੂਦ ਫਾਜ਼ਿਲਕਾ ਦਾ ਨਾਮ ਰੌਸ਼ਨ ਕਰਨ ਲਈ, ਪੰਕਜ਼ ਧਮੀਜਾ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਲਾਈਵ ਕ੍ਰਿਕਟ ਟੂਰਨਾਂਮੈਂਟ ਕਰਵਾਉਣ ਲਈ, ਇੰਜੀਨੀਅਰ ਸੰਜੀਵ ਨਾਗਪਾਲ ਨੂੰ ਦੇਸ਼ ਦੀ ਪਹਿਲੀ ਸਪੂਰਨ ਐਗਰੀਅਨਵਾਇਚਰ ਇੰਡਸਟਰੀ ਫਾਜ਼ਿਲਕਾ ਵਿਚ ਲਾਉਣ ਲਈ, ਨਵਦੀਪ ਕੌਰ ਜੱਸੀ ਨੂੰ ਦੇਸ਼ ਦੀ ਨੈਸ਼ਨਲ ਪ੍ਰੇਡ ਵਿਚ ਹਿੱਸਾ ਲੈਣ ਲਈ, ਰਵੀ ਕੁਮਾਰ ਨੂੰ ਸੁਵਿਧਾ ਦੀ ਘਾਟ ਹੋਣ ਦੇ ਬਾਵਜੂਦ ਵੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ, ਲਛਮਣ ਦੋਸਤ ਨੂੰ ਫਾਜ਼ਿਲਕਾ ਦੇ ਇਤਿਹਾਸ ਤੇ ਦੋ ਕਿਤਾਬਾਂ ਲਿਖਣ ਤੇ, ਪਦਮਣਾਭਿੰਨ ਵਾਲੀਆ ਨੂੰ ਸਰਹੱਦੀ ਖੇਤਰ ਵਿਚ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਤੇ, ਸੰਦੀਪ ਅਬਰੋਲ ਨੂੰ ਵਧੀਆ ਮੈਨੇਜਮੈਂਟ, ਡੀਈਓ ਸੰਦੀਪ ਕੁਮਾਰ ਧੂੜੀਆ ਨੂੰ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਦੇਣ, ਪਰਮਜੀਤ ਵੈਰੜ ਨੂੰ ਪੰਜਾਬੀ ਸੱਭਿਆਚਾਰ ਦੀ ਸਾਂਭ ਸੰਭਾਲ ਲਈ, ਨਵਦੀਪ ਅਸੀਜਾ ਨੂੰ ਫਾਜ਼ਿਲਕਾ ਦਾ ਛੋਟਾ ਭੀਮ, ਨਰਾਇਣ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੂੰ ਗਊ ਰੱਖਿਆ ਦੇ ਕੰਮਾਂ ਸਬੰਧੀ, ਮਾਸਟਰ ਗੁਰਮੀਤ ਸਿੰਘ ਨੂੰ ਮੰਦਬੁੱਧੀ ਬੱਚਿਆਂ ਨੂੰ ਤਿਆਰ ਕਰਨ ਵਿਚ, ਮੁਸਕਾਨ ਵਰਮਾ ਨੂੰ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ, ਵਿਜੈ ਗੁਪਤਾ ਨੂੰ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਦੇਣ ਅਤੇ ਹੋਰਨਾਂ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਆਤਮ ਵਲੱਭ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਡੀਸੀਡੀਏਵੀ ਹੌਲੀ ਹਾਰਟ, ਸਪਾਇਸ ਡਾਂਸ ਐਂਡ ਭੰਗੜਾ ਐਕਡਮੀ, ਸਰਵਹਿੱਤਕਾਰੀ ਸਕੂਲ ਅਤੇ ਰੈਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਜ ਤੇ ਚੋਟ ਕਰਦੀਆਂ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਪੰਕਜ਼ ਧਮੀਜਾ ਅਤੇ ਰਵੀ ਖੁਰਾਣਾ ਵੱਲੋਂ ਕੀਤਾ ਗਿਆ।ਸੰਸਥਾ ਵੱਲੋਂ ਚੌਧਰੀ ਸੁਰਜੀਤ ਜਿਆਣੀ ਅਤੇ ਮੈਡਮ ਜਿਆਣੀ ਨੂੰ ਫਾਜ਼ਿਲਕਾ ਦੀ ਮਹਾਂਨਾਇਕ ਦੀ ਉਪਾਧੀ ਨਾਲ ਸਨਮਾਨ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਛਿੰਦਾ ਜਨਰਲ ਸਕੱਤਰ ਯੂਥ ਅਕਾਲੀ, ਆਸ਼ੂ ਟੈਲੀਕੋਮ, ਸੁਨੀਲ ਜੱਗਾ, ਸ਼ੋਭੀ ਕਟਾਰੀਆ, ਵਿਕਾਸ ਕਟਾਰੀਆ ਤੋਂ ਇਲਾਵਾ ਹੋਰਨਾਂ ਨੂੰ ਵੀ ਸਹਿਯੋਗ ਲਈ ਸਨਮਾਨਤ ਕੀਤਾ ਗਿਆ।
Check Also
ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਦਿਆਰਥੀਆਂ ਦਾ ਪੁਨਰ-ਮੇਲ ਹੋਇਆ
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ …