Wednesday, December 31, 2025

ਮਜੀਠੀਆ ਨੇ ਖਾਲਸਾ ਕਾਲਜ ‘ਚ 5 ਹਜ਼ਾਰ ਤੋਂ ਵਧੇਰੇ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਅਗਾਜ਼

ਖਾਲਸਾ ਕਾਲਜ ਦੀ ਨਵੀਂ ਕੰਟੀਨ ਬਲਾਕ ਦਾ ਵੀ ਰੱਖਿਆ ਨੀਂਹ ਪੱਥਰ

PPN280714

ਅੰਮ੍ਰਿਤਸਰ, 28  ਜੁਲਾਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੂੰ ਹਰਿਆ-ਭਰਿਆ ਕਰਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਮੰਤਵ ਤਹਿਤ ਖਾਲਸਾ ਕਾਲਜ ‘ਚ 15  ਰੋਜ਼ਾ ਪੌਦੇ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਜਿਸ ਦੀ ਰਸਮ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲਕੇ ਅਦਾ ਕੀਤੀ। ਸ: ਮਜੀਠੀਆ ਨੇ ਇਸ ਦੌਰਾਨ ਕਿਹਾ ਕਿ ਦਿਨੋਂ-ਦਿਨ ਵਾਤਾਵਰਣ ਦੇ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਤੇ ਨਵੀਂ ਪੀੜ੍ਹੀ ਨੂੰ ਪ੍ਰਦੁਸ਼ਣ ਮੁਕਤ ਸ਼ਹਿਰ ਪ੍ਰਦਾਨ ਲਈ ਵਧੇਰੇ ਤੋਂ ਵਧੇਰੇ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਾਤਾਵਰਣ ਸਬੰਧੀ ਜਾਗਰੂਕਤਾ ਫ਼ੈਲਾਉਣ ‘ਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਉਨ੍ਹਾਂ ਖਾਸ ਕਰਕੇ ਲੜਕੀਆਂ ਅਤੇ ਔਰਤਾਂ ਨੂੰ ਆਲੇ-ਦੁਆਲੇ ਦੀ ਦੇਖ-ਰੇਖ ਲਈ ਪ੍ਰੇਰਿਤ ਕੀਤਾ। ਸ: ਮਜੀਠੀਆ ਨੇ ਕਿਹਾ ਕਿ ਪੂਰਾ ਸੰਸਾਰ ਇਸ ਵੇਲੇ ਗੰਧਲੇ ਹੋ ਚੁੱਕੇ ਹਵਾ, ਪਾਣੀ ਤੇ ਜਹਿਰਲੇ ਧੂੰਏ ਨਾਲ ਜੂਝ ਰਿਹਾ ਹੈ, ਜਿਸ ਨਾਲ ਇਨਸਾਨ ਦਾ ਸਾਹ ਲੈਣਾ ਔਖਾ ਹੋ ਗਿਆ। ਉਨ੍ਹਾਂ ਕਿਹਾ ਦੂਸ਼ਿਤ ਹਵਾ ਤੇ ਪਾਣੀ ਨਾਲ ਸ਼ਹਿਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਜਕੜ ‘ਚ ਆ ਰਿਹਾ ਹੈ, ਜਿਸਤੋਂ ਛੁਟਕਾਰਾ ਪਾਉਣ ਲਈ ਹਰੇਕ ਇਨਸਾਨ ਨੂੰ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਇਸ ਸਮੱਸਿਆ ਦਾ ਠੋਸ ਨਿਕਲ ਸਕਦਾ ਹੈ। ਇਸ ਮੁਹਿੰਮ ਦੌਰਾਨ 5 ਹਜਾਰ ਤੋਂ ਜਿਆਦਾ ਪੌਦੇ ਖਾਲਸਾ ਸੰਸਥਾਵਾਂ ‘ਚ ਲਗਾਏ ਜਾਣਗੇ।

PPN280715

ਸ: ਛੀਨਾ ਨੇ ਕਿਹਾ ਕਿ ਕੌਂਸਲ ਦੇ ਅਧੀਨ ਚਲ ਰਹੀਆਂ 18  ਵਿੱਦਿਅਕ ਸੰਸਥਾਵਾਂ ‘ਚ ਪੌਦਾਕਰਨ ਦੀ ਮੁਹਿੰਮ ਨੂੰ ਹਰ ਸਾਲ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਕਟਾਈ ਕਰਕੇ ਉਨ੍ਹਾਂ ‘ਤੋਂ ਕਿਉਂ ਬੇਮੁੱਖ ਹੋ ਰਹੇ ਹਾਂ, ਜਦ ਕਿ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਸਿਰਫ਼ ਤਾਂ ਸਿਰਫ਼ ਰੁੱਖ ਹਨ। ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਉਹ ਚਾਹੁੰਦੇ ਹਨ ਕਿ ਇਸ ਮੁਹਿੰਮ ‘ਚ ਵਿਦਿਆਰਥੀ ਆਪ ਪੌਦੇ ਲਗਾਉਣ ਅਤੇ ਹਰ ਪੌਦੇ ਨੂੰ ਬਿਰਧ ਬਣਨ ਤੱਕ ਉਸਦੀ ਸੰਭਾਲ ਕਰਨ। ਇਸ ਤੋਂ ਪਹਿਲਾਂ ਸ: ਸੱਤਿਆਜੀਤ ਸਿੰਘ ਮਜੀਠੀਆ, ਸ: ਚਰਨਜੀਤ ਸਿੰਘ ਚੱਢਾ ਅਤੇ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੈਂਪਸ ‘ਚ ਨਵੀਂ ਕੰਟੀਨ ਬਲਾਕ ਦਾ ਨੀਂਹ ਪੱਥਰ ਰੱਖਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਨੇ ਇਸ ਮੁਹਿੰਮ ‘ਚ ਵੱਧ ਚੜ੍ਹਕੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ‘ਚ ਪਹਿਲਾਂ ਹੀ ਕਾਫ਼ੀ ਹਰਿਆਲੀ ਹੈ, ਪਰ ਉਹ ਚਾਹੁੰਦੇ ਹਨ ਕਿ ਹੋਰ ਜਿਆਦਾ ਬੂਟੇ ਲਾਏ ਜਾਣ ਤਾਂ ਕਿ ਕੈਂਪਸ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ। ਇਸ ਮੌਕੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ: ਅਜ਼ਮੇਰ ਸਿੰਘ ਹੇਰ, ਸਰੂਦਲ ਸਿੰਘ ਮੰਨਣ, ਸ: ਨਿਰਮਲ ਸਿੰਘ, ਸ: ਰਾਜਬੀਰ ਸਿੰਘ, ਮੈਂਬਰ ਅਨੂਪ ਸਿੰਘ, ਐੱਸ. ਐੱਸ. ਸੇਠੀ, ਅਜੀਤ ਸਿੰਘ ਬਸਰਾ, ਐੱਸ. ਐੱਸ. ਛੀਨਾ, ਲਖਵਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ ਭੁੱਲਰ, ਗੁਰਵਿੰਦਰ ਸਿੰਘ, ਹਰਮਿੰਦਰ ਸਿੰਘ, ਹਰਭਜਨ ਸਿੰਘ, ਜਤਿੰਦਰ ਸਿੰਘ ਬਰਾੜ, ਕਰਨਲ ਜੋਗਿੰਦਰ ਸਿੰਘ ਕਾਹਲੋ, ਪਰਮਜੀਤ ਸਿੰਘ ਬੱਲ, ਗੁਰਮੀਤ ਸਿੰਘ ਭੱਟੀ, ਜਗਦੀਸ਼ ਸਿੰਘ, ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਅੰਡਰ ਸੈਕਟਰੀ ਕਮ-ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ ਤੋਂ ਇਲਾਵਾ ਅਧਿਆਪਕ, ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ। 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply