ਅੰਮ੍ਰਿਤਸਰ, 30 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਅਸੈਂਬਲੀ ਵਿਚ ਪਾਸ ਕੀਤੇ ਪਬਲਿਕ ਤੇ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਰੋਕੂ ਬਿੱਲ 2014 ਨੂੰ ਕਾਲਾ ਕਾਨੂੰਨ ਦੱਸਿਆ ਪੰਜਾਬ ਦੇ ਮਜ਼ਦੂਰਾਂ ਦੀ ਪ੍ਰਮੁੱਖ ਜਥੇਬੰਦੀ ਏਟਕ ਦੇ ਸੱਦੇ ਉਪਰ ਅੱਜ ਏਥੇ ਝਬਾਲ ਰੋਡ ਵਿਖੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਰੋਸ ਰੈਲੀ ਕੀਤੀ ਗਈ।ਇਸ ਨੂੰ ਕਾ. ਅਮਰਜੀਤ ਸਿੰਘ ਆਸਲ, ਕਾ. ਚਰਨ ਦਾਸ, ਕਾ. ਜਗਦੀਸ਼ ਲਾਲ ਸ਼ਰਮਾ, ਕਾ. ਮੋਹਨ ਲਾਲ, ਕਾ. ਦਸਵਿੰਦਰ ਕੌਰ ਕਾ. ਸ਼ਮਸ਼ੇਰ ਨਾਥ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਬੀ.ਜੀ.ਪੀ. ਗੱਠਜੋੜ ਸਰਕਾਰ ਇਹ ਕਾਲਾ ਕਾਨੂੰਨ ਪਾਸ ਕਰਕੇ ਹੱਕ-ਸੱਚ ਲਈ ਲੜਦੇ ਲੋਕਾਂ ਦੀ ਅਵਾਜ ਨੂੰ ਦਬਾਉਣਾ ਚਾਹੁੰਦੀ ਹੈ।ਇਹ ਕਾਨੂੰਨ ਲੋਕਾਂ ਦੇ ਰੋਸ ਕਰਨ ਦੇ ਲੋਕਤੰਤਰੀ ਹੱਕ ਨੂੰ ਖਤਮ ਕਰਨ ਲਈ ਵਰਤਿਆ ਜਾਵੇਗਾ। ਇਸ ਕਾਨੂੰਨ ਅਨੁਸਾਰ ਪੁਲੀਸ ਦੇ ਹਵਾਲਦਾਰ ਰੈਂਕ ਦਾ ਕਮਰਚਾਰੀ ਵੀ ਮੁਕਦਮਾ ਦਰਜ ਕਰ ਸਕੇਗਾ ਅਤੇ ਕਿਸੇ ਵੀ ਤਰਾਂ ਦੇ ਨੁਕਸਾਨ ਲਈ ਆਗੂਆਂ ਵਿਰੁੱਧ ਮੁਕੱਦਮੇ ਦਰਜ ਕਰਕੇ 2 ਸਾਲ ਦੀ ਸਜਾ ਅਤੇ 3 ਲੱਖ ਰੁਪਏ ਤੱਕ ਦੇ ਜੁਰਮਾਨੇ ਕਰਨ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਾਲੇ ਕਾਨੂੰਨ ਦੇ ਖਾਤਮੇ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ।ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਅਪੀਲ ਕੀਤੀ ਕਿ ਇਸ ਕਾਲੇ ਕਾਨੂੰਨ ਉਪਰ ਦਸਤਖ਼ਤ ਨਾ ਕੀਤੇ ਜਾਣ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …