Friday, October 18, 2024

ਸਿੱਖ ਬੱਚੇ ਨੂੰ ਟੈਸਟ ‘ਚ ਕ੍ਰਿਪਾਨ ਉਤਾਰ ਕੇ ਜਾਣ ਦਾ ਹੁਕਮ ਸੁਣਾਉਣਾ ਸਿੱਖ ਸਮਾਜ ਲਈ ਚਿੰਤਾ ਦਾ ਵਿਸ਼ਾ- ਸਿੰਘ ਸਾਹਿਬ

PPN310713
ਅੰਮ੍ਰਿਤਸਰ, 31  ਜੁਲਾਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਰਾਜਸਥਾਨ ਵਿਚ ਕੋਟਾ ਦੇ ਇੱਕ ਕਾਲਜ਼ ਵਿਚ ਪ੍ਰੀ-ਮੈਡੀਕਲ ਦੀ ਪ੍ਰੀਖਿਆ ਦਾ ਟੈਸਟ ਦੇਣ ਲਈ ਗਏ ਸਿੱਖ ਬੱਚੇ ਨੂੰ ਟੈਸਟ ਵਿਚ ਕ੍ਰਿਪਾਨ ਉਤਾਰ ਕੇ ਜਾਣ ਦਾ ਹੁਕਮ ਸੁਣਾਉਣਾ ਸਿੱਖ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਸਿੱਖ ਬੱਚੇ ਵੱਲੋਂ ਇਸ ਦਾ ਵਿਰੋਧ ਕਰਨਾ ‘ਕਿ ਅੰਮ੍ਰਿਤਧਾਰੀ ਸਿੰਘ ਲਈ ਕ੍ਰਿਪਾਨ ਉਤਾਰਨਾ ਸਿੱਖੀ ਦੇ ਨਿਯਮਾਂ ਵਿਚ ਨਹੀਂ ਹੈ’ ਪ੍ਰੰਤੂ ਇਸ ਦੇ ਬਾਵਜੂਦ ਵੀ ਉਸ ਨੂੰ ਪ੍ਰੀਖਿਆ ਵਿਚ ਨਹੀਂ ਜਾਣ ਦਿੱਤਾ ਗਿਆ।ਜਿਸ ਕਰਕੇ ਉਸ ਦਾ ਪ੍ਰੀਖਿਆ ਦਾ ਇੱਕ ਸਾਲ ਖਰਾਬ ਹੋ ਗਿਆ। ਸਿੰਘ ਸਾਹਿਬ ਨੇ ਇਸ ਹੋਈ ਘਟਨਾ ਦੀ ਜੋਰਦਾਰ ਨਿੰਦਿਆ ਕਰਦੇ ਹੋਏ ਕਿਹਾ ਕਿ ਬਹੁਤ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਕੇਵਲ ਸਿੱਖ ਧਰਮ ਨਾਲ ਹੀ ਇਸ ਤਰ੍ਹਾਂ ਦੇ ਖਿਲਵਾੜ ਕਿਉਂ ਹੋ ਰਹੇ ਹਨ। ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦਾ ਨਿਯਮ ਬਨਾਉਣਾ ਕਿ ਸਿੱਖ ਬੱਚੇ ਕ੍ਰਿਪਾਨ ਪਾ ਕੇ ਨਾ ਆਉਣ ਅਤੇ ਕਾਲਜ਼ ਵੱਲੋਂ ਇਸ ਗੱਲ ਦਾ ਨੋਟਿਸ ਲਗਾਉਣਾ, ਸਿੱਖ ਧਰਮ ਵਿਚ ਸਿੱਧੀ ਦਖ਼ਲ ਅੰਦਾਜ਼ੀ ਹੈ। ਜਦੋਂ ਕਿ ਐਡਮਿਟ ਕਾਰਡ ਉਪਰ ਸਿੱਖ ਵਿਦਿਆਰਥੀਆਂ ਲਈ ਅਜਿਹਾ ਕੋਈ ਵੀ ਨਿਰਦੇਸ਼ ਨਹੀਂ ਲਿਖਿਆ ਗਿਆ। ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਚਤ ਕਾਰਵਾਈ ਕਰਕੇ ਇਸ ਯੂਨੀਵਰਸਿਟੀ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਬੱਚੇ ਦੇ ਭਵਿੱਖ ਨੂੰ ਵੇਖਦਿਆਂ ਉਸ ਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਇਸ ਸਬੰਧੀ ਭਵਿੱਖ ਵਿਚ ਗੰਭੀਰ ਸਿੱਟੇ ਨਿਕਲ ਸਕਦੇ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply