Saturday, December 28, 2024

ਸੂਰਜ ਸਭਰਵਾਲ ਨੂੰ ਰਾਈਟਸ-ਏੇ-ਹਿਊਮਨ ਰਾਈਟ ਐਕਟੀਵਸਟ ਦਾ ਵਾਰਡ ਪ੍ਰਧਾਨ ਬਣਾਇਆ

PPN300722
ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ ) – ਰਾਈਟਸ-ਏੇ-ਹਿਊਮਨ ਰਾਈਟ ਐਕਟੀਵਸਟ ਦੀ ਮੀਟਿੰਗ ਵਾਰਡ ਨੰਬਰ 41  ਵਿੱਖੇ ਕੀਤੀ ਗਈ ਜਿਸ ਵਿੱਚ ਸ੍ਰੀ ਸੂਰਜ ਸਭਰਵਾਲ ਨੂੰ ਵਾਰਡ ਨੰਬਰ ੪੧ ਤੋ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਤੇ ਇਲਾਕੇ ਵਿੱਚ ਆ ਰਹਿਆ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਨੂੰ ਉੱਚੇਚੇ ਤੌਰ ਤੇ ਪੁੱਜੇ ਸੰਸਥਾ ਦੇ ਚੇਅਰਮੈਨ ਸ਼੍ਰੀ ਅਮਨ ਪਰੈਸ਼ਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਇਸ ਸੰਸਥਾਂ ਦਾ ਕੰਮ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਜੱਗ ਜਾਹਿਰ ਕਰਕੇ ਉਨਾਂ੍ਹ ਨੂੰ ਇਨਸਾਫ ਦਵਾਉਣਾ ਹੈ। ਉਨਾਂ੍ਹ ਕਿਹਾ ਕਿ ਇਸ ਵਾਰਡ ਵਿੱਚ ਲੋਕਾਂ ਨੂੰ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਬਹੁਤ ਤੰਗੀ ਆ ਰਹੀ ਹੈ। ਇਸ ਵਾਰਡ ਵਿੱਚ ਹਾਲੇ ਤੱਕ ਕਈ ਗਲੀਆਂ ਪੱਕੀਆਂ ਕੀਤੇ ਜਾਣ ਦਾ ਕੰਮ ਨਹੀ ਹੋਇਆ ਹੈ। ਗਲੀਆਂ ਟੁੱਟੀਆਂ ਹੋਣ ਕਰਕੇ, ਪੀਣ ਵਾਲੇ ਪਾਣੀ ਤੇ ਸੀਵਰੇਜ ਦੀਆ ਪਾਈਪਾਂ ਦਾ ਪਾਣੀ ਮਿਲ ਕੇ ਆ ਰਿਹਾ ਹੈ।ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੰਦਾ ਹੈ। ਉਨਾਂ੍ਹ ਦੱਸਿਆ ਕਿ ਇਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਲਈ ਜਲਦ ਤੋ ਜਲਦ ਸੰਸਥਾ ਵੱਲੋ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ।ਇਸ ਸਮੇ ਉਨ੍ਹਾਂ ਦੇ ਨਾਲ ਸੰਸਥਾ ਦੇ ਪ੍ਰੈਸ ਸੈਕਟਰੀ ਸੰਨੀ ਗਿੱਲ, ਸੈਕਟਰੀ ਸੰਜੀਵ ਕੌਸ਼ਿਕ, ਜਨਰਲ ਸੈਕਟਰੀ ਗੌਰਵ ਸ਼ਰਮਾ, ਐਗਜੈਕਟੀਵ ਮੈਬਰ ਰਮਨ ਭਾਰਤੀ, ਦੀਪਕ ਪਹਿਲਵਾਨ, ਗੋਰੀ ਪਹਿਲਵਾਲ, ਸਾਹਿਲ ਕੁਮਾਰ, ਕਾਲਾ ਸ਼ਭਰਵਾਲ ਵੀ ਹਾਜਿਰ ਸਨ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply