Friday, May 24, 2024

ਪੀਰ ਬਾਬਾ ਸ਼ਾਹ ਮਦਾਰ ਦੀ ਯਾਦ ‘ਚ ਹਰਪੁਰਾ ਵਿਖੇ ਹੋਇਆ ਕਬੱਡੀ ਟੂਰਨਾਮੈਂਟ

PPN020805
ਬਟਾਲਾ, 2 ਅਗਸਤ (ਨਰਿੰਦਰ ਬਰਨਾਲ) – ਪਿੰਡ ਹਰਪੁਰਾ ਵਿਖੇ ਪੀਰ ਬਾਬਾ ਸ਼ਾਹ ਮਦਾਰ ਦੀ ਯਾਦ ਵਿੱਚ ਕਰਾਇਆ ਗਿਆ ਸਲਾਨਾ ਸੱਭਿਆਚਾਰਕ ਅਤੇ ਖੇਡ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।ਬਾਬਾ ਸ਼ਾਹ ਮਦਾਰ ਦੀ ਯਾਦ ‘ਚ ਕਰਾਏ ਇਸ ਸਲਾਨਾ ਮੇਲੇ ‘ਚ ਪ੍ਰੀਤ ਮਾਹਲ ਅਤੇ ਹੋਰ ਫਨਕਾਰਾਂ ਨੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਉਪਰੰਤ ਬਾਬਾ ਜੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਜਿਸਦਾ ਉਦਘਾਟਨ ਪਿੰਡ ਦੇ ਸਰਪੰਚ ਹਰਪਾਲ ਸਿੰਘ ਹਰਪੁਰਾ ਵੱਲੋਂ ਕੀਤਾ ਗਿਆ।ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਅਕਾਲੀ ਆਗੂ ਮੰਗਲ ਸਿੰਘ ਨੇ ਸ਼ਿਰਕਤ ਕੀਤੀ।ਕਬੱਡੀ ਟੀਮਾਂ ਦੇ ਮੁਕਾਬਲੇ ਦੌਰਾਨ ਪਿੰਡ ਹਰਪੁਰਾ ਅਤੇ ਧੰਦੋਈ ਦੀਆਂ ਕਬੱਡੀ ਟੀਮਾਂ ਫਾਈਨਲ ਵਿੱਚ ਪੁਹੰਚੀਆਂ ਅਤੇ ਫਾਈਨਲ ਮੁਕਾਬਲੇ ਵਿੱਚ ਹਰਪੁਰਾ ਦੀ ਟੀਮ ਨੇ ਪਿੰਡ ਧੰਦੋਈ ਦੀ ਟੀਮ ਨੂੰ 36-19 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਆਪਣੇ ਨਾਮ ਕਰ ਲਿਆ। ਪਿੰਡ ਹਰਪੁਰੇ ਦੇ ਰੇਡਰ ਹੈਪੀ ਨੂੰ ਬੈਸਟ ਰੇਡਰ ਐਲਾਨਿਆ ਗਿਆ। ਜੂਨੀਅਰ ਵਰਗ ਦੇ ਕਬੱਡੀ ਮੈਚਾਂ ‘ਚ ਵੀ ਪਿੰਡ ਹਰਪੁਰੇ ਦੀ ਝੰਡੀ ਰਹੀ ਅਤੇ ਹਰਪੁਰੇ ਦੇ ਛੋਟੇ ਬੱਚਿਆਂ ਦੀ ਟੀਮ ਨੇ ਪਿੰਡ ਬਰਿਆਰ ਦੀ ਟੀਮ ਨੂੰ ਹਰਾ ਕੇ ਆਪਣੀ ਜਿੱਤ ਦਰਜ ਕੀਤੀ।

PPN020806
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਕਾਲੀ ਆਗੂ ਮੰਗਲ ਸਿੰਘ, ਸ਼ਿਵ ਦਿਆਲ, ਸਰਪੰਚ ਹਰਪਾਲ ਸਿੰਘ ਹਰਪੁਰਾ, ਕੁਲਦੀਪ ਸਿੰਘ ਸ੍ਰੀ ਹਰਗੋਬਿੰਦਪੁਰ ਵੱਲੋਂ ਕੀਤੀ ਗਈ।ਇਨਾਮ ਤਕਸੀਮ ਕਰਨ ਮੌਕੇ ਮੁੱਖ ਮਹਿਮਾਨ ਮੰਗਲ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਪੜ੍ਹਾਈ ਨਾਲ-ਨਾਲ ਖੇਡ ਗਤੀਵਿਧੀਆਂ ‘ਚ ਵੀ ਵੱਧ-ਚੱੜ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ‘ਚ ਖੇਡਾਂ ਦੇ ਪੱਧਰ ਨੂੰ ਉੱਚਾ ਚੁਕਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਨ੍ਹਾਂ ਯਤਨਾ ਸਦਕਾ ਹੀ ਅੱਜ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਸਨਮਾਨ ਮਿਲਿਆ ਹੈ।eਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਦਿਆਲ, ਬਲਜਿੰਦਰ ਸਿੰਘ ਸ਼ਾਹ, ਗਾਇਕ ਪ੍ਰੀਤ ਮਾਹਲ, ਜਗਦੇਵ ਮਾਹਲਾ, ਹਰਜੀਤ ਸਿੰਘ, ਸੁਰਿੰਦਰ ਸਿੰਘ, ਮੁਖਤਾਰ ਸਿੰਘ ਮੈਂਬਰ ਪੰਚਾਇਤ, ਡਾ. ਲਖਵਿੰਦਰ ਸਿੰਘ ਖੈਹਿਰਾ, ਅਮਰੀਕ ਸਿੰਘ ਰੂਪੋਵਾਲ, ਮੁਖਤਾਰ ਸਿੰਘ ਮੱਤੇਨੰਗਲ, ਬਲਦੇਵ ਸਿੰਘ, ਜਗਤਾਰ ਸਿੰਘ, ਪ੍ਰਧਾਨ ਗਿਆਨ ਸਿੰਘ ਮਾਹਲਾ, ਪ੍ਰਧਾਨ ਲਖਵਿੰਦਰ ਸਿੰਘ ਹਰਪੁਰਾ, ਲਾਲ ਸਿੰਘ ਖੈਹਿਰਾ, ਠੇਕੇਦਾਰ ਹਰਵਿੰਦਰ ਸਿੰਘ, ਬਲਕਰਨ ਸਿੰਘ ਵੀ ਹਾਜ਼ਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply