ਮਲੋਟ, 21 ਫਰਵਰੀ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਮਾਰਟ ਕਲਾਸਾਂ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਸ੍ਰੀ ਸਤਿਗੁਰ ਦੇਵ ਪੱਪੀ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਕ ਸਾਦਾ ਸਮਾਗਮ ਦੌਰਾਨ ਸਟੇਜ਼ ਦੀ ਕਾਰਵਾਈ ਸ਼ੁਰੂ ਕਰਦਿਆਂ ਜਸਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਅਤੇ ਪਿ੍ੰਸੀਪਲ ਵਿਜੈ ਗਰਗ ਦੇ ਉੱਦਮ ਨਾਲ ਸਕੂਲ ਦੇ ਕਲਾਸ ਰੂਮ ਵਿਚ ਇੰਨਵਰਟਰ, ਵੱਡਾ ਆਰ.ਓ ਸਿਸਟਮ ਅਤੇ ਮਿੰਨੀ ਜਿੰਮ ਲਗਵਾਏ ਗਏ ਹਨ ਤੇ ਅੱਜ ਇਥੇ ਸਮਾਰਟ ਕਲਾਸਾਂ ਦਾ ਉਦਘਾਟਨ ਕੀਤਾ ਗਿਆ ਹੈ।
ਇਸ ਮੋਕੇ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਥੋੜ੍ਹੇ ਸਮੇਂ ਵਿੱਚ ਸਕੂਲ ਦੇ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਇਸ ਸਮੇ ਮੁੱਖ ਮਹਿਮਾਨ ਸ਼੍ਰੀ ਸਤਿਗੁਰ ਦੇਵ ਪੱਪੀ ਨੇ ਬਟਨ ਦਬਾ ਕੇ ਸਮਾਰਟ ਕਲਾਸਾਂ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਕੂਲ ਉਨਾਂ ਦਾ ਆਪਣਾ ਘਰ ਹੈ।ਸਕੂਲ ਦੀ ਹਰ ਸਮੱਸਿਆ ਆਪਣੀ ਸਮੱਸਿਆ ਹੈ, ਸਕੂਲ ਦੀ ਤਰੱਕੀ ਵਾਸਤੇ ਉਹ ਹਮੇਸ਼ਾਂ ਕੰਮ ਕਰਦੇ ਰਹਿਣਗੇ।ਇਸ ਸਮੇ ਪਿ੍ੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਜੀ ਨੂੰ `ਜੀਓ ਆਇਆ` ਆਖਿਆ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਨੂੰ ਹਮੇਸ਼ਾਂ ਸਹਿਯੋਗ ਦੇਣ `ਤੇ ਮੁੱਖ ਮਹਿਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੁਨੀਲ ਕੁਮਾਰ ਲੈਕਚਰਾਰ, ਧਰਮਵੀਰ ਲੈਕਚਰਾਰ, ਰਾਜ ਕੁਮਾਰ ਲੈਕਚਰਾਰ, ਸੁਰੇਸ਼ ਕੁਮਾਰ ਕੰਪਿਊਟਰ ਟੀਚਰ ਅਤੇ ਵਿਧਾੲਕਿ ਮਨਿੰਦਰ ਸਿੰਘ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …