Friday, May 24, 2024

ਚੀਫ ਦੀਵਾਨ ਦੇ ਮੈਂਬਰ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

PPN020808
ਅੰਮ੍ਰਿਤਸਰ, 2  ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਜੀ ਚੱਢਾ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ ਸਮੇਤ ਸਿੱਖੀ ਦੇ ਕੇਂਦਰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ।ਉਹਨਾਂ ਚੀਫ ਦੀਵਾਨ ਉਪਰ ਗੁਰੂ ਸਾਹਿਬ ਵੱਲੋ ਕੀਤੀ ਅਸੀਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ। ਚੀਫ਼ ਖ਼ਾਲਸਾ ਦੀਵਾਨ ਹਮੇਸ਼ਾਂ ਤੋ ਹੀ ਸਿੱਖੀ ਧਰਮ ਅਤੇ ਵਿਰਸੇ ਨੂੰ ਸੰਭਾਲਣ ਲਈ ਅਤੇ ਇਸ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਿਹਾ ਹੈ।ਇਸੇ ਉਦੇਸ਼ ਨੂੰ ਮੁੱਖ ਰਖਦਿਆਂ ਚੀਫ਼ ਖ਼ਾਲਸਾ ਦੀਵਾਨ ਵੱਲੋ ਇਕ ਬਹੁਤ ਹੀ ਵੱਡਾ ਅਲੌਕਿਕ ਕੀਰਤਨ ਦਰਬਾਰ ਬੀਤੇ ਦਿਨੀ ਕਰਵਾਇਆ ਗਿਆ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਹੁੰਮ-ਹੁੰਮਾਂ ਕੇ ਪਹੁੰਚੀਆਂ। ਇਸ ਸਮਾਗਮ ਦੀ ਅਪਾਰ ਸਫਲਤਾ ਸਿਰਫ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਰਸਾਈ ਸ਼ਕਤੀ ਅਤੇ ਭਗਤੀ ਨਾਲ ਹੀ ਸੰਭਵ ਸੀ ।
ਇਸ ਮੌਕੇ ਦੀਵਾਨ ਦੇ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਜੀ ਖੁਰਾਣਾ, ਸ: ਸੰਤੋਖ ਸਿੰਘ ਜੀ ਸੇਠੀ, ਸ: ਹਰਮਿੰਦਰ ਸਿੰਘ ਜੀ ਫਰੀਡਮ, ਇੰਜੀ: ਜਸਪਾਲ ਸਿੰਘ ਜੀ, ਸ: ਮਨਮੋਹਨ ਸਿੰਘ ਜੀ ਮਜੀਠਾ ਰੋਡ, ਸ: ਤਜਿੰਦਰ ਸਿੰਘ ਜੀ ਸਰਦਾਰ ਪਗੱੜੀ ਹਾਊਸ, ਸ: ਜਸਵਿੰਦਰ ਸਿੰਘ ਜੀ ਐਡਵੋਕੇਟ, ਸ: ਐਸ. ਪੀ. ਸਿੰਘ ਵਾਲੀਆ, ਡਾ: ਏ. ਐਸ ਮਾਹਲ, ਸ: ਜੇ. ਐਸ. ਵਾਲੀਆ,ਸ: ਹਰਮਿੰਦਰ ਸਿੰਘ ਜੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਸ: ਗੁਰਸੇਵਕ ਸਿੰਘ,  ਅਤੇ ਚੀਖ਼ਾਲਸਾ ਦੀਵਾਨ ਦੇ ਹੋਰ ਮੈਂਬਰਜ਼ ਸਾਹਿਬਾਨ ਨੇ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ। ਸਾਰੇ ਮੈਂਬਰਜ਼ ਸਾਹਿਬਾਨ ਦਾ ਦਰਬਾਰ ਸਾਹਿਬ ਪਹੁੰਚਣ ਤੇ ਛ।ਭ।ਸ਼।ਙ। ਵਲੋ ਗਰਮਜ਼ੋਸੀ ਨਾਲ ਸੁਆਗਤ ਕੀਤਾ ਗਿਆ । ਉਹਨਾਂ ਗੁਰੂ ਕੇ ਲੰਗਰ ਦਾ ਵੀ ਆਨੰਦ ਮਾਣਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸ: ਭਾਈ ਰਾਜਬੀਰ ਸਿੰਘ ਜੀ ਵਲੋ ਚੀਫ਼ ਖ਼ਾਲਸਾ ਦੀਵਾਨ ਵਾਸਤੇ ਅਰਦਾਸ ਕਰਦਿਆਂ ਧਾਰਮਿਕ ਸਮਾਗਮ ਦੀ ਸਫਲਤਾ ਲਈ ਗੁਰੂ ਸਾਹਿਬ ਦਾ ਸੁਕੀਤਾ ਗਿਆ। ਉਹਨਾਂ ਚੀਫ਼ ਖ਼ਾਲਸਾ ਦੀਵਾਨ ਦੀ ਤਰੱਕੀ ਅਤੇ ਹੋਰ ਅਗੇ ਲੋਕ ਭਲਾਈ ਦੇ ਕਾਰਜ ਕਾਰਨ ਲਈ ਸ਼ਕਤੀ ਅਤੇ ਵਿਸ਼ਵਾਸ਼ ਦਾ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ। ਅਖੀਰ ਚੀਫ਼ ਖ਼ਾਲਸਾ ਦੀਵਾਨ ਦੇ ਹਾਜ਼ਰ ਮੈਂਬਰਜ਼ ਨੂੰ ਜਥੇਦਾਰ ਅਕਾਲ ਤਖਤ ਸਾਹਿਬ,ਗਿਆਨੀ ਗੁਰਬਚਨ ਸਿੰਘ ਜੀ ਅਤੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਵੱਲੋ ਸਿਰੋਪਾਓ ਅਤੇ ਸਤਿਕਾਰ ਚਿੰਨ ਨਾਲ ਸਨਮਾਨਿਤ ਕੀਤਾ ਗਿਆ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply