Sunday, December 22, 2024

ਭਿੱਟੇਵੱਡ ਵਿਖੇ ਆਯੂਰਵੈਦਿਕ ਮੈਡੀਕਲ ਕੈਂਪ `ਚ 491 ਮਰੀਜਾਂ ਦਾ ਮੁਫ਼ਤ ਚੈਕਅਪ – ਡਾ: ਬਸਰਾ

ਅੰਮਿ੍ਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਿੰਡ ਭਿੱਟੇਵੱਡ ਵਿਖੇ ਆਯੂਸ਼ ਅਧੀਨ ਆਯੂਰਵੈਦਿਕ ਅਤੇ ਹੋਮਿਓਪੈਥਿਕ ਵੱਲੋਂ ਸਾਂਝੇ ਤੌਰ ਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਅਤੇ ਚੈਕਅਪ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ: ਆਤਮਜੀਤ ਸਿੰਘ ਬਸਰਾ ਨੇ ਦੱਸਿਆ ਕਿ ਆਯੂਰਵੈਦਿਕ ਇਲਾਜ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ ਇਸ ਦਾ ਸਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗੁਝੀਆਂ ਬਿਮਾਰੀਆਂ, ਜੋੜਾਂ ਦਾ ਦਰਦ, ਦਮਾ, ਬਵਾਸੀਰ, ਸ਼ੁਗਰ, ਚਮੜੀ ਰੋਗ ਅਤੇ ਇਸਤਰੀ ਰੋਗ ਆਦਿ ਦੇ ਮਰੀਜਾਂ ਦਾ ਆਯੂਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਨ੍ਹਾਂਾ ਕਿਹਾ ਕਿ ਇਸ ਕੈਂਪ  ਦਾ ਮਕਸਦ ਲੋਕਾਂ ਦੇ ਸਿਹਤਮੰਦ ਰਹਿਣ ਲਈ ਯੋਗ ਕਰਨ ਅਤੇ ਆਯੂਰਵੈਦ ਅਨੁਸਾਰ ਰਹਿਣ ਸਹਿਣ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ।
ਡਾ: ਬਸਰਾ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ 491 ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਇਸ ਇਲਾਜ ਪ੍ਰਣਾਲੀ ਵਿ ੱਚ ਕਾਫੀ ਦਿਲਚਸਪੀ ਦਿਖਾਈ।ਇਸ ਕੈਂਪ ਵਿੱਚ ਸੁਰਿੰਦਰ ਸਿੰਘ ਸੰਧੂ, ਡਾ : ਕੁਲਦੀਪ ਸਿੰਘ ਪਨੂੰ, ਡਾ: ਸੰਦੀਪ ਸ੍ਰੀਧਰ, ਡਾ: ਪੂਨਮ ਗੁਪਤਾ, ਡਾ: ਸੈਫੂ ਲੁਥਰਾ ਅਤੇ ਡਾ: ਅਰਪਣਪ੍ਰੀਤ ਕੌਰ ਨੇ ਹਿੱਸਾ ਲਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply