Monday, December 23, 2024

‘ਮਾਤ-ਭਾਸ਼ਾ ਦੀ ਹੀਣ ਸਥਿਤੀ ਅਤੇ ਪੰਜਾਬ ਦਾ ਕੌਮੀ ਨਿਘਾਰ : ਇਕ ਸੰਵਾਦ’ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ    ) – ਫ਼ੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ PPN2602201820ਵਿਹਾਰ ਸੁਸਾਇਟੀ ਦੇ ਸਾਂਝੇ ਤੌਰ `ਤੇ ਵਿਰਸਾ ਵਿਹਾਰ ਵਿਖੇੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ‘ਮਾਤ-ਭਾਸ਼ਾ ਦੀ ਹੀਣ ਸਥਿਤੀ ਅਤੇ ਪੰਜਾਬ ਦਾ ਕੌਮੀ ਨਿਘਾਰ : ਇਕ ਸੰਵਾਦ’ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਜੱਜ ਅਤੇ ਡਾ. ਅਨੂਪ ਸਿੰਘ ਨੇ ਸੰਵਾਦ ਰਚਾਇਆ। ਸ਼੍ਰ੍ਰੋਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡਾ ਵਿਰੋਧ ਅੰਗ੍ਰੇਜ਼ੀ ਪ੍ਰਤੀ ਨਹੀਂ ਸਰਕਾਰਾਂ ਦੀ ਗੈਰ ਵਿਗਿਆਨਕ ਭਾਸ਼ਾਈ ਨੀਤੀ ਨਾਲ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਮਾਤ-ਭਾਸ਼ਾ ਦੀ ਹੀਣਤਾ ਬਸਤੀਵਾਦ, ਫਸ਼ੀਵਾਦ ਦੀ ਦੇਣ ਹੈ।ਜੇਕਰ ਬੱਚੇ ਦੀ ਆਪਣੀ ਮਾਤ ਭਾਸ਼ਾ ਵਿੱਚ ਮਹਾਰਤ ਹੋਵੇ ਤਾਂ ਉਹ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਮਾਤ-ਭਾਸ਼ਾ ਦਾ ਹੀਣ ਸਥਿਤੀ ਵਿੱਚ ਹੋਣਾ ਤੇ ਕੌਮ ਦਾ ਨਿਘਾਰ ਵਲ ਚਲੇ ਜਾਣਾ ਇਸ ਕਾਰਨ ਸੰਭਵ ਹੋਇਆ ਕਿਉਂਕਿ ਅਸੀਂ ਮਾਤ-ਭਾਸ਼ਾ ਵਿੱਚ ਕੋਈ ਸਿਰਜਣਾ ਨਹੀਂ ਕੀਤੀ। ਜਦੋਂ ਪੰਜਾਬ ’ਚ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਹੋਣਾ ਸ਼ੁਰੂ ਹੋ ਗਿਆ ਤਾਂ ਪੰਜਾਬੀ ਭਾਸ਼ਾ ਦੀ ਸਥਿਤੀ ਵੀ ਸੁਧਰੇਗੀ।
ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਦਵਾਨਾਂ ਤੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ ਪੁੱਛੇ ਤੇ ਵਿਦਵਾਨਾਂ ਨੇ ਉੱਤਰ ਦਿੱਤੇ।ਉਪਰੰਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜ਼ਸ਼ੀਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਰਵਿੰਦਰ ਕੌਰ ਰੰਧਾਵਾ, ਸੀਨੀ. ਸਕੈ. ਸਕੂਲ ਕਰਮਪੁਰਾ, ਬਲਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂਵਾਲੀ, ਡਾ. ਹਰਜਾਪ ਸਿੰਘ ਬੱਲ ਸਰਕਾਰੀ ਐਲੀਮੈਂਟਰੀ ਸਕੂਲ ਨਿਪਾਲ, ਰਾਜੇਸ਼ ਪਰਾਸ਼ਰ ਸਰਕਾਰੀ ਸੀਨੀ. ਸਕੈ. ਸਕੂਲ ਗੁਮਾਨਪੁਰਾ, ਕਸ਼ਮੀਰ ਸਿੰਘ ਨਿਊ ਏਂਜਲਸ ਪਬਲਿਕ ਸਕੂਲ ਰੋੜਾਂਵਾਲਾ ਸ਼ਾਮਲ ਸਨ।
ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਵਿਦਵਾਨ ਬੁਲਾਰਿਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਫ਼ੋਕਲੋਰ ਰਿਸਰਚ ਅਕਾਦਮੀ ਪਿਛਲੇ ਦੱਸ ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਾਗਮ ਸੈਮੀਨਾਰ ਅਤੇ ਯੋਗਤਾ ਮੁਕਾਬਲੇ ਕਰਵਾ ਰਹੀਂ ਹੈ।ਸਟੇਜ ਸਕੱਤਰ ਦੀ ਭੂਮਿਕਾ ਕਰਮਜੀਤ ਕੌਰ ਜੱਸਲ ਨੇ ਨਿਭਾਈ। ਇਸ ਮੌਕੇ ਸਤੀਸ਼ ਝੀਂਗਨ, ਰੰਜੀਵ ਸ਼ਰਮਾ, ਜਸਵੰਤ ਸਿੰਘ ਰੰਧਾਵਾ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ, ਕਮਲ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਗੁਰਪ੍ਰੀਤ ਸਿੰਘ ਕੱਦਗਿੱਲ, ਕਮਰਜੀਤ ਕੌਰ ਜੱਸਲ, ਰਾਜਵੰਤ ਕੌਰ, ਇੰਦਰਜੀਤ ਵਸ਼ਿਸ਼ਟ, ਅਮਰਜੀਤ ਆਸਲ, ਅਰਤਿੰਦਰ ਸੰਧੂ, ਭੁਪਿੰਦਰ ਸਿੰਘ ਸੰਧੂ, ਰਾਜਬੀਰ ਕੌਰ, ਰਜਿੰਦਰ ਰੂਬੀ, ਜਸਪਾਲ ਕੌਰ, ਧਰਵਿੰਦਰ ਸਿੰਘ ਔਲਖ, ਪਿ੍ਰੰ. ਗੁਰਬਾਜ ਸਿੰਘ ਤੋਲਾਨੰਗਲ, ਮਹਾਂਬੀਰ ਸਿੰਘ ਗਿੱਲ, ਦਸਵਿੰਦਰ ਕੌਰ, ਜਤਿੰਦਰ ਸਫ਼ਰੀ, ਡਾ. ਹੀਰਾ ਸਿੰਘ, ਮਿਨੀ ਸਲਵਾਨ, ਜਗਰੂਪ ਸਿੰਘ ਐਮਾਂ ਆਦਿ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply