Wednesday, May 22, 2024

ਅੰਦੋਲਨਕਾਰੀ ਈ. ਟੀ. ਟੀ. ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ – ਕਈ ਜਖਮੀ

 

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਜ਼ਿਲਾ ਪ੍ਰੀਸ਼ਦ ‘ਚੋਂ ਕੱਢ ਕੇ ਸਿੱਖਿਆ ਵਿਭਾਗ ਦੇ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਘਿਰਾਓ ਕਰਨ ਜਾ ਰਹੇ ਈ. ਟੀ. ਟੀ. ਅਧਿਆਪਕਾਂ ‘ਤੇ ਅੱਜ ਐਤਵਾਰ ਨੂੰ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਅਧਿਆਪਕ ਦੀਆਂ ਪੱਗਾਂ ਲਹਿ ਗਈਆਂ ਅਤੇ ਮਹਿਲਾ ਅਧਿਆਪਕਾਂ ਸਮੇਤ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਅਧਿਆਪਕ ਜਖਮੀ ਹੋ ਗਏ।ਜਦ ਇਹ ਅੰਦੋਲਨਕਾਰੀ ਈ.ਈ.ਟੀ ਅਧਿਆਪਕ ਮਜੀਠੀਆ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਇਨ੍ਹਾਂ ਅਧਿਆਪਕਾਂ ਨੂੰ ਰਸਤੇ ‘ਚ ਹੀ ਰੋਕ ਲਿਆ, ਜਿਥੇ ਇਨ੍ਹਾਂ ਅਧਿਆਪਕਾਂ ਨੇ ਲਗਾਤਾਰ ਤਿੰਨ ਘੰਟਿਆਂ ਤੱਕ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਖਿਲਾਫ ਜੋਰਦਾਰ ਨਾਅਰਾਜੀ ਕੀਤੀ।ਅਧਿਆਪਕਾਂ ਦੀ ਮੰਗ ਹੈ ਕਿ 5700 ਸਕੂਲ ਅਜਿਹੇ ਹਨ, ਜੋ ਪੰਜਾਬPPN030801 ਸਰਕਾਰ ਦੀ ਅਧਿਆਪਕ ਵਿਰੋਧੀ ਨੀਤੀ ਕਾਰਣ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ।  ਅੱਜ ਕੀਤੇ ਗਏ ਲਾਠੀਚਾਰਜ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਰੋਕੇ ਜਾਣ ‘ਤੇ ਉਨਾਂ ਨੇ ਜਾਣਬੁੱਝ ਕੇ ਬੈਰੀਗੇਟ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਅਧਿਆਪਕਾਂ ਨੂਮ ਅੱਗੇ ਵਧਜ਼ ਤੋਂ ਰੋਕਣ ਲਈ ਉਨ੍ਹਾਂ ਨੂੰ ਲਾਠੀਚਾਰਜ ਕਰਨਾ ਪਿਆ।ਸੂਚਨਾ ਅਨੁਸਾਰ ਲਾਠੀਚਾਰਜ ਦੌਰਾਨ ਕਈ ਅਧਿਆਪਕ ਜ਼ਖਮੀ ਹੋ ਗਏ । 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply