Friday, May 24, 2024

ਸਵਿੰਦਰ ਸਿੰਘ ਜੋਤੋਸਰਜਾ ਬਣੇ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਬਟਾਲਾ-1 ਦੇ ਪ੍ਰਧਾਨ

ਜਿਲਾ ਪੱਧਰੀ ਬਾਡੀ ਦਾ ਗਠਨ ਗੁਰਦਾਸਪੁਰ ਵਿਖੇ 9 ਅਗਸਤ ਨੂੰ

PPN030802
ਬਟਾਲਾ, 3  ਅਗਸਤ (ਨਰਿੰਦਰ ਬਰਨਾਲ)- ਐਸ ਸੀ ਬੀ ਸੀ  ਅਧਿਆਪਕ ਯੂਨੀਅਨ ਤਹਿਸੀਲ ਬਟਾਲਾ ਦੀ ਚੋਣ ਦੌਰਾਨ ਬਲਾਕ ਬਟਾਲਾ -1 ਇਕ ਦੀ ਚੋਣ ਦੌਰਾਨ ਸੂਬਾਈ ਆਰਗੇਨਾਈਜਰ ਸ੍ਰ ਪਰਮਿੰਦਰ ਸਿੰਘ ਵਿਸੇਸ ਰੂਪ ਵਿਚ ਪਹੁੰਚੇ । ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਦੌਰਾਨ ਪਰਮਿੰਦਰ ਸਿੰਘ ਵੱਲੋ ਐਸ ਸੀ ਬੀ ਸੀ ਅਧਿਆਪਕ ਵਰਗ ਨੂੰ ਆ ਰਹੀਆਂ ਮੁਸਕਲਾਂ ਬਾਰੇ ਵਿਚਾਰ ਵਟਾਦਰਾ ਵੀ ਕੀਤਾ ਗਿਆ। ਇਸ ਦੌਰਾਨ ਸ੍ਰੀ ਪਰਮਿੰਦਰ ਸਿੰਘ ਦੱਸਿਆਂ ਕਿ ਜਿਲਾ ਪੱਧਰੀ  ਯੁਨੀਅਨ ਦਾ ਗਠਨ ਕਰਨ ਵਾਸਤੇ 9 ਅਗਸਤ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਬਟਾਂਲਾ ਬਲਾਕ -1 ਦੀ ਚੌਣ ਸਰਬਸੰਮਤੀ ਨਾਲ ਹੋਈ ਤੇ ਇਸ ਵਿਚ ਸਵਿੰਦਰ ਸਿੰਘ ਜੈਤੋਸਰਜਾ ਪ੍ਰਧਾਂਨ , ਭੁਪਿੰਦਰ ਸਿੰਘ ਜਨਰਲ ਸਕੱਤਰ, ਲਖਵਿੰਦਰ ਸਿੰਘ ਸਕੱਤਰ , ਸੁਰਜੀਤ ਸਿੰਘ ਪ੍ਰੈਸ ਸਕੱਤਰ ਚੁਣੇ ਗਏ । ਇਸ ਤੋ ਇਲਾਵਾ ਅੱਜ ਬਟਾਲਾ ਵਿਖੇ ਹੋਈ ਮੀਟਿੰਗ ਦੌਰਾਨ ਨੱਥਾਂ ਸਿੰਘ, ਸਤਨਾਮ ਸਿੰਘ, ਲਖਬੀਰ ਸਿੰਘ, ਹਰਵੰਤ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਭਾਗੋਵਾਲ, ਅਵਨੀਸ ਕੁਮਾਰ ਧਿਆਨ ਪੁਰ, ਸੁਰੇਸ ਕੁਮਾਰ, ਪ੍ਰੇਮ ਕੁਮਾਰ ਕਲਾਨੌਰ, ਗੁਰਚਰਨ ਸਿੰਘ ਦਿਆਲ ਗੜ, ਨਰਿੰਦਰ ਸਿੰਘ ਆਦਿ ਹਾਜਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply