ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪ੍ਰਸਿੱਧ ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਆਯੋਜਨ ਕੀਤਾ ਗਿਆ।ਸੀਨੀਅਰ ਫਾਈਨੈਂਸ਼ੀਅਲ ਸਰਵਿਸਿਜ਼ ਮੈਨੇਜਰ ਜਾਂ ਯੂਨਿਟ ਮੈਨੇਜਰ ਦੇ ਅਹੁਦੇ ਲਈ ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ ਦੁਆਰਾ 15 ਐਮ.ਬੀ.ਏ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।ਇਹ ਚੋਣ ਗਰੁੱਪ ਚਰਚਾ ਅਤੇ ਐੱਚ.ਆਰ ਇੰਟਰਵਿਊ ‘ਤੇ ਆਧਾਰਿਤ ਹੋਈ।ਚੁਣੇ ਹੋਏ ਵਿਦਿਆਰਥੀਆਂ ਨੂੰ ਪ੍ਰਤੀ ਸਾਲ 2.60 ਲੱਖ ਤਨਖਾਹ ਪੈਕੇਜ ਦਿੱਤਾ ਜਾਵੇਗਾ ਅਤੇ ਕਾਰਗੁਜ਼ਾਰੀ ਆਧਾਰਿਤ ਬੋਨਸ ਵੀ ਦਿੱਤਾ ਜਾਵੇਗਾ।ਇਨ੍ਹਾਂ ਵਿਦਿਆਰਥੀਆਂ ਵਿਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ 11 ਵਿਦਿਆਰਥੀ, ਜੀ.ਐਨ.ਡੀ.ਯੂ ਰੀਜਨਲ ਕੈਂਪਸ, ਗੁਰਦਾਸਪੁਰ ਦੇ 3 ਵਿਦਿਆਰਥੀ ਅਤੇ ਜੀ.ਐਨ.ਡੀ.ਯੂ ਰਿਜਨਲ ਕੈਂਪਸ ਸਠਿਆਲਾ ਤੋਂ ਇਕ ਵਿਦਿਆਰਥੀ ਸ਼ਾਮਲ ਹਨ। ਇਹ ਵਿਦਿਆਰਥੀ ਜੂਨ, 2018 ਵਿਚ ਆਈਸੀਆਈਸੀਆਈ ਵਿਚ ਆਪਣੀਆਂ ਨੌਕਰੀਆਂ ‘ਤੇ ਚਲੇ ਜਾਣਗੇ।
ਇਹ ਯੂਨੀਵਰਸਿਟੀ ਆਪਣੇ ਉਚ ਅਕਾਦਮਿਕ ਮਾਪਦੰਡਾਂ, ਗੁਣਵੱਤਾ, ਬੁਨਿਆਦੀ ਢਾਂਚਾ ਅਤੇ ਯੂਨੀਵਰਸਿਟੀ ਅਥਾਰਟੀ ਦੁਆਰਾ ਲਏ ਗਏ ਵੱਖ-ਵੱਖ ਅਕਾਦਮਿਕ ਸੁਧਾਰਾਂ ਸਦਕਾਂ ਰੁਜ਼ਗਾਰਦਾਤਾਵਾਂ ਦੀ ਪਹਿਲੀ ਪਸੰਦ ਵਿਚ ਸ਼ਾਮਿਲ ਹੋ ਚੁੱਕੀ ਹੈ।ਡਾ. ਹਰਦੀਪ ਸਿੰਘ, ਪ੍ਰੋ. ਇੰਚਾਰਜ ਪਲੇਸਮੇਂਟ ਅਤੇ ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਫ਼ਸਰ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …