Monday, December 23, 2024

ਯੂਨੀਵਰਸਿਟੀ ਦੇ ਬੈਸਟ ਸਾਇੰਟਿਸਟ ਪੁਰਸਕਾਰ ਨਾਲ ਸਨਮਾਨਿਤ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ Dr. Vandana Bhalla of GNDUਡਾ. ਵੰਦਨਾ ਭੱਲਾ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਫਸਟ ਸਿ਼ਵਨਾਥ ਰਾਏ ਕੋਹਲੀ ਮੈਮੋਰੀਅਲ ਮਿਡ ਕੈਰੀਅਰ ਬੈਸਟ ਸਾਇੰਟਿਸਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 67ਵੀਂ ਕਨਵੋਕੇਸ਼ਨ ਦੌਰਾਨ ਇਹ ਪੁਰਸਕਾਰ ਦਿੱਤਾ ਗਿਆ।ਇਸ ਪੁਰਸਕਾਰ ਵਿੱਚ 1 ਲੱਖ ਰੁਪਏ ਦੇ ਨਗਦ ਇਨਾਮ ਅਤੇ ਚੰਡੀਗੜ੍ਹ ਅਤੇ ਪੰਜਾਬ ਵਿਚ ਸ਼ਿਵ ਨਾਥ ਰਾਏ ਕੋਹਲੀ ਦੀ ਯਾਦ ਵਿਚ ਸਥਾਪਿਤ ਉੱਚ ਸਿੱਖਿਆ ਦੇ ਸੰਸਥਾਨਾਂ ਵਿਚ ਖੋਜ ਕਰਨ ਦਾ ਮੌਕਾ ਪਦਾਨ ਕੀਤਾ ਜਾਵੇਗਾ।
ਡਾ. ਵੰਦਨਾ ਭੱਲਾ ਨੇ ਅੰਤਰਰਾਸ਼ਟਰੀ ਰਸਾਲੇ ਵਿਚ 164 ਖੋਜ ਪੱਤਰ ਪ੍ਰਕਾਸਿ਼ਤ ਕੀਤੇ ਹਨ. ਉਸਦੀਆਂ ਪ੍ਰਕਾਸ਼ਨਾਵਾਂ ਦਾ ਐਚ-ਇੰਡੈਕਸ 43 ਹੈ, ਜਿਸ ਵਿਚ ਲਗਭਗ 4 ਹਜ਼ਾਰ ਪੰਜ ਸੌ ਸਾਈਟੇਸ਼ਨਾਂ ਹਨ। ਡਾ. ਵੰਦਨਾ ਭੱਲਾ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਬਹੁਤ ਸਾਰੇ ਭਾਸ਼ਣ ਦਿੱਤੇ ਹਨ।ਡਾ. ਵੰਦਨਾ ਭੱਲਾ ਨੇ ਇਸ ਉਪਲੱਬਧੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਸਮਰਪਿਤ ਕੀਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply