
ਫ਼ਾਜ਼ਿਲਕਾ, 5 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹ ̄ਈ, ਜਿਸ ਵਿਚ ਕਾਰਜਕਾਰਨੀ ਦੇ ਮੈਬੰਰਾਂ ਤੇ ਉਚ ਅਧਿਕਾਰੀਆਂ ਨੇ ਭਾਗ ਲਿਆ । ਮੀਟਿੰਗ ਦੋਰਾਨ ਆਫੀਸਰਜ਼ ਕਲੱਬ ਫਾਜਿਲਕਾ ਦੀ ੦੬ ਕਨਾਲ ਜਮੀਨ ਜਿਸਦੀ ਮਾਲਕੀ ਪਚਾਂਇਤ ਸਮਤੀ ਫਾਜਿਲਕਾ ਕੱਲ ਹੈ ਵੱਲ ਇਹ ਜਮੀਨ ਜਿਲ੍ਹਾ ਰੈਡ ਕਰਾਸ ਸਸਾਇਟੀ ਨੂੰ 35 ਸਾਲਾਂ ਲਈ ਲੀਜ ਤੇ ਦਿੱਤੀ ਗਈ ਹੈ । ਇਸ ਥਾਂ ਤੇ ਰੈਡ ਕਰਾਸ ਸੁਸਾਇਟੀ ਵੱਲ ਮਰੀਜਾਂ / ਮਰੀਜਾਂ ਦੇ ਵਾਰਸਾਂ ਲਈ ਸਰ੍ਹਾਂ ਬਣਾਉਣ, 15 ਅਗਸਤ ਸੁਤੰਰਤਾ ਦਿਵਸ ਮੌਕੇ ਵਿਧਵਾਵਾਂ/ਗਰੀਬ ਔਰਤਾਂ ਨੂੰ ਸਿਲਾਈ ਮਸ਼ੀਨਾਂ, ਅਪਾਹਿਜਾ ਨੂੰ ਟਰਾਈਸਾਈਕਲ ਦੇਣ ਅਤੇ ਸੁਸਾਇਟੀ ਵਿਚ ਠੇਕੇ ਦੇ ਆਧਾਰ ਤੇ ਕਦਮ ਕਰਦੇ ਮੁਲਾਜਮਾਂ ਦੀ ਤਨਖਾਹ ਵਿਚ 10 ਪ੍ਰਤੀਸ਼ਤ ਵਾਧਾ ਕਰਨ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ ਜਿਸਨੂੰ ਹਾਊਸ ਨੇ ਸਰਵਸਮਤੀ ਨਾਲ ਪਾਸ ਕੀਤਾ । ਇਸ ਮੋਕੇ ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਜਿਥੇ ਕੋਈ ਵੀ ਬਿਰਧ ਨਹੀ ਰਹਿ ਰਿਹਾ ਦੇ ਹ ̄ਰ ਸਾਰਥਕ ਉਪਯੋ ̄ਗ ਅਤੇ ਸਿਵਲ ਹਸਪਤਾਲ ਫਾਜਿਲਕਾ ਵਿਖੇ ਜਨ ਅ ̄ਸ਼ਧੀ ਕੇਂਦਰ ਖੋਲਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ । ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਕੈਪਟਨ ਕਰਨੈਲ ਸਿੰਘ ਐਸ.ਡੀ.ਐਮ. ਫਾਜਿਲਕਾ, ਸ. ਗੁਰਜੀਤ ਸਿੰਘ ਐਸ.ਡੀ.ਐਮ. ਜਲਾਲਾਬਾਦ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਸ. ਗੁਰਮੀਤ ਸਿੰਘ ਐਸ.ਪੀ.(ਡੀ), ਸ਼੍ਰੀ ਸੰਦੀਪ ਧੂੜੀਆ ਡੀ.ਈ.ਓ. ਸਕੈਡੰਰੀ, ਸ਼੍ਰੀ ਹਰੀ ਚੰਦ ਡੀ.ਈ.ਓ. ਐਲੀਮੈਟਂਰੀ, ਡਾ. ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ ਸਮੇਤ ਸੰਸਥਾ ਦੇ ਸਰਕਾਰੀ ਤੇ ਗੈਰ ਸਰਕਾਰੀ ਮੈਬੰਰਾਂ ਨੇ ਭਾਗ ਲਿਆ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media