
ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵਲੋਂ ਇੱਕ ਦਿਨ ਦਾ ਵਿਦਿਆਰਥੀ ਸਖ਼ਸ਼ੀਅਤ ਉਸਾਰੀ ਕੈਂਪ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਬਠਿੰਡਾ ਵਿਖੇ ਲਗਾਇਆ ਗਿਆ ! ਇਸ ਵਿਚ ਤਿੰਨ ਸੈਸ਼ਨ ਅਲੱਗ 2 ਵਿਸ਼ਿਆਂ ਵਿਚ ਵੱਡਿਆਂ ਤੇ ਮਾਂ ਬਾਪ ਦਾ ਸਤਿਕਾਰ ਅਤੇ ਸਾਡਾ ਵਿਰਸਾ ਅਤੇ ਉਸਦੀ ਸੰਭਾਲ ਤੇ ਸਕਾਡਨ ਲੀਡਰ ਬਲਵੰਤ ਸਿੰਘ ਮਾਨ ਵਲੋਂ ਪ੍ਰੌਜੈਕਟਰ ਰਾਹੀ ਸਲਾਈਡਾਂ ਦਿਖਾ ਕੇ ਅਤੇ ਐਕਸਪਲੇਨ ਕਰਕੇ ਬੱਚਿਆਂ ਨੂੰ ਸੰਖੇਪ ਚਾਨਣਾ ਪਾਇਆ ! ਨਸ਼ਿਆਂ ਵਿੱਚ ਹੋ ਰਹੇ ਗਲਤਾਨ ਪੰਜਾਬ ਦੇ ਡੁੱਬਦੇ ਭਵਿੱਖ ਦੇ ਬਾਰੇ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਬਲਵੰਤ ਸਿੰਘ ਕਾਲ ਝਰਾਣੀ ਨੇ ਸਲਾਇਡ ਸ਼ੋ ਅਤੇ ਛੋਟੀਆਂ ਛੋਟੀਆਂ ਕਲਿਪਿੰਗ ਦਿਖਾਕੇ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ ! ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸੀ ! ਬੱਚਿਆਂ ਦੇ ਮਾਂ ਬਾਪ ਵਲੋਂ ਇਸ ਪ੍ਰੋਗਰਾਮ ਦੀ ਬੜੀ ਹੀ ਸਲਾਹਣਾ ਕੀਤੀ ਜਾ ਰਹੀ ਹੈ, ਉਨ੍ਹਾਂ ਵਲੋਂ ਸਟੱਡੀ ਸਰਕਲ ਦੇ ਵਰਕਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਜੋ ਕਿ ਆਪਣੇ ਆਪ ਨਿਸ਼ਕਾਮ ਸੇਵਾ ਨਿਭਾ ਕੇ ਕੌਮ ਦੀ ਉਸਾਰੀ ਲਈ ਨੀਂਹਾਂ ਨੂੰ ਪੱਕਾ ਕਰ ਰਹੇ ਹਨ।
Punjab Post Daily Online Newspaper & Print Media