
ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ-ਸੰਭਾਲ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਟਕਰਾਉ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ[ ਉਨ੍ਹਾਂ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖ ਗੁਰਧਾਮ ਪਿਆਰ, ਸਦਭਾਵਨਾ ਅਤੇ ਸਰਬਸਾਂਝੀਵਾਲਤਾ ਦੇ ਸੋਮੇ ਹਨ[ ਇਨ੍ਹਾਂ ਦੀ ਪ੍ਰਬੰਧਕੀ ਸੇਵਾ ਨੂੰ ਲੈ ਕੇ ਅਜਿਹਾ ਵਿਵਾਦ ਪੈਦਾ ਕਰਨਾ, ਜਿਸ ਨਾਲ ਆਪਸੀ ਟਕਰਾਉ ਦੇ ਹਾਲਾਤ ਬਣ ਜਾਣ, ਕਿਸੇ ਵੀ ਤਰ੍ਹਾਂ ਪੰਥਕ ਹਿਤ ਵਿੱਚ ਨਹੀਂ[ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਬਣਨ ਨਾਲ ਜਿਥੇ ਸਮੁਚੇ ਸਿੱਖ ਪੰਥ ਦੇ ਦਿਲ ਲੂਹੇ ਜਾ ਰਹੇ ਹਨ, ਉਥੇ ਹੀ ਸਮੁਚੇ ਰੂਪ ਵਿੱਚ ਸਿੱਖਾਂ ਦੀ ਸਥਿਤੀ ਵੀ ਹਾਸੋ-ਹੀਣੀ ਬਣਦੀ ਜਾ ਰਹੀ ਹੈ[ ਰਾਣਾ ਪਰਮਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਇਸ ਸਥਿਤੀ ਤੋਂ ਬਚਣ ਲਈ ਚਾਹੀਦਾ ਤਾਂ ਇਹ ਹੈ ਕਿ ਵੱਡੇ ਪੰਥਕ ਹਿਤਾਂ ਨੂੰ ਮੁੱਖ ਰਖਦਿਆਂ ਦੋਵੇਂ ਧਿਰਾਂ ਆਪੋ ਵਿੱਚ ਸਿਰ ਜੋੜ ਕੇ ਬੈਠਣ ਅਤੇ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਈਮਾਨਦਾਰਾਨਾ ਕੌਸ਼ਿਸ਼ ਕਰ, ਉਨ੍ਹਾਂ ਦਾ ਸਨਮਾਨ ਕਰਨ[ ਰਾਣਾ ਪਰਮਜੀਤ ਸਿੰਘ ਨੇ ਕਿਹਾ ਕਿ ਜੇ ਦੋਹਾਂ ਪਾਸੇ ਈਮਾਨਦਾਰਾਨਾ ਪਹੁੰਚ ਹੋਵੇ ਤਾਂ ਇਸ ਸਮਸਿਆ ਦਾ ਹਲ ਕੋਈ ਮੁਸ਼ਕਿਲ ਜਾਂ ਨਾਮੁਮਕਿਨ ਨਹੀਂ।
Punjab Post Daily Online Newspaper & Print Media