Wednesday, December 31, 2025

ਜਨਮ ਤੇ ਮੌਤ ਰਜਿਸਟਰੇਸ਼ਨ ਦਫਤਰ ‘ਚ ਵਧੀਕ ਡਿਪਟੀ ਕਮਿਸ਼ਨਰ ਨੇ ਮਾਰਿਆ ਛਾਪਾ

ਇਕ ਹੀ ਦਿਨ ਵਿਚ ਜਾਰੀ ਕਰਵਾਏ 730 ਸਰਟੀਫਿਕੇਟ

Ravi Bhagat (DC)

ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵੱਲੋਂ ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣ ਲਈ ਅਤੇ ਲੋਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮਿੱਥੇ ਸਮੇਂ ਵਿਚ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਬਲਦੇਵ ਸਿੰਘ ਨੇ ਆਪਣੀਆਂ ਤਿੰਨ ਟੀਮਾਂ ਨਾਲ ਸਥਾਨਕ ਸਿਹਤ ਵਿਭਾਗ ਦੇ ਜਨਮ ਤੇ ਮੌਤ ਰਦਿਸਟਰੇਸ਼ਨ ਦਫਤਰ ਵਿਚ ਛਾਪਾ ਮਾਰਿਆ। ਉਨ੍ਹਾਂ ਇਸ ਦੌਰਾਨ ਜਾਰੀ ਕੀਤੇ ਜਾ ਰਹੇ ਸਰਟੀਫਿਕੇਟ, ਪੈਂਡਿੰਗ ਪਏ ਕੇਸਾਂ ਅਤੇ ਲੋਕਾਂ ਨੂੰ ਪੇਸ਼ ਮੁਸ਼ਿਕਲਾਂ ਦਾ ਮੁਆਇਨਾ ਕੀਤਾ। ਇਸ ਛਾਪੇ ਦੌਰਾਨ 730 ਦੇ ਕਰੀਬ ਸਰਟੀਫਿਕੇਟ ਪੈਂਡਿੰਗ ਕੇਸਾਂ ਵਿਚ ਮਿਲੇ, ਜੋ ਕਿ ਤਿਆਰ ਸਨ, ਪਰ ਸਬੰਧਤ ਅਧਿਕਾਰੀ ਵੱਲੋਂ ਦਸਤਖਤ ਨਾ ਕੀਤੇ ਜਾ ਕਾਰਨ ਲੋਕਾਂ ਨੂੰ ਦਿੱਤੇ ਨਹੀਂ ਸਨ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦਾ ਸਖਤ ਨੋਟਿਸ ਲਿਆ ਅਤੇ ਸਿਵਲ ਸਰਜਨ ਨੂੰ ਇਨਾਂ ਦੇ ਤਰੁੰਤ ਨਿਪਟਾਰੇ ਦੀ ਹਦਾਇਤ ਕੀਤੀ, ਜਿੰਨਾ ਨੇ ਦੇਰ ਸ਼ਾਮ ਇਹ ਸਾਰੇ ਸਰਟੀਫਿਕੇਟ ਦਸਤਖਤ ਕਰਵਾ ਕੇ ਜਾਰੀ ਕਰ ਦਿੱਤੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਗਰਮੀ ਦੇ ਮੱਦੇਨਜਰ ਲੋਕਾਂ ਦੇ ਪੀਣ ਲਈ ਪਾਣੀ ਅਤੇ ਵਾਤਾਅਨਕੂਲ ਵੇਟਿੰਗ ਹਾਲ ਦੇ ਨਿਰਮਾਣ ਦਾ ਸੁਝਾਅ ਦਿੱਤਾ। ਇਸ ਛਾਪੇ ਦੌਰਾਨ ਉਨ੍ਹਾਂ ਨਾਲ ਡਾ. ਚਰਨਜੀਤ ਸਿੰਘ, ਸੁਵਿਧਾ ਇੰਚਾਰਜ ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਨਾਲ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply