ਤ੍ਰਿਲੋਕ ਸਿੰਘ ਨੂੰ ਸਰਵ ਸਹਿਮਤੀ ਨਾਲ ਚੁਣਿਆ ਪ੍ਰਧਾਨ
ਬਟਾਲਾ, 19 ਮਈ (ਨਰਿੰਦਰ ਬਰਨਾਲ) – ਨਜਦੀਕੀ ਪਿੰਡ ਸੇਖਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਿੰਸੀਪਲ ਭਾਰਤ ਭੂਸ਼ਣ ਦੀ ਪ੍ਰਧਾਨਗੀ ਹੇਠ ਬੁਲਾਈ ਗਈ।ਮੀਟਿੰਗ ਵਿਚ ਸਿਖਿਆ ਦਾ ਅਧਿਕਾਰ ਕਾਨੂੰਨ 2009 ਦੀ ਧਾਰਾ 21 ਅਤੇ ਪੰਜਾਬ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਸਿਖਿਆ ਨਿਯਮ ਅਨੁਸਾਰ 2011 ਦੇ ਨਿਯਮ 13 ਮੁਤਾਬਿਕ ਪ੍ਰਪੋਜਡ ਸਕੂਲ ਮੈਨੇਜਮੈਂਟ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ।ਇਸ ਸਮੇਂ ਤ੍ਰਿਲੋਕ ਸਿੰਘ ਨੂੰ ਕਮੇਟੀ ਦਾ ਪ੍ਰਧਾਨ, ਗੁਰਪ੍ਰੀਤ ਕੋਰ ਨੂੰ ਮੀਤ ਪ੍ਰਧਾਨ, ਕੁਲਵਿੰਦਰ ਕੋਰ ਮੈਂਬਰ, ਗੁਰਬਚਨ ਕੋਰ ਮੈਂਬਰ, ਪਵਨਦੀਪ ਵਿਦਿਆਰਥੀ ਮੈਂਬਰ, ਨਿੰਦਰ ਰਵਿੰਦਰ ਕੋਰ, ਮਨਜਿੰਦਰ ਕੋਰ ਹਰਪ੍ਰੀਤ ਕੋਰ, ਰਾਜਵਿੰਦਰ ਕੋਰ, ਸੁਖਰਾਜ ਸਿੰਘ, ਪਰਮਜੀਤ ਕੋਰ, ਮਾਪਿਆਂ ਨੂੰ ਸਰਪਰਸਤ ਅਤੇ ਪ੍ਰਿੰਸੀਪਲ ਭਾਰਤ ਭੂਸ਼ਨ ਨੂੰ ਕਮੇਟੀ ਦਾ ਸਕੱਤਰ ਨਿਯੁੱਕਤ ਕੀਤਾ ਗਿਆ।
ਜਿਕਰਯੋਗ ਹੈ ਰਿਹਾਇਸ਼ੀ ਸਕੂਲ ਜਿਥੇ ਪੰਜਾਬ ਭਰ ਵਿਚੋ 100 ਵਿਦਿਆਰਥੀ ਪੜ ਰਹੇ ਹਨ।ਮਿਡਲ ਵਿੰਗ ਦੇ ਇਹਨਾ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਿਕ ਹਰ ਸਹੂਲਤ ਵਿਦਿਆਰਥੀਆ ਨੂੰ ੱ ਜਾਦੀ ਹੈ।ਵਿਦਿਆਰਥੀਆਂ ਨੂੰ ਦਿਤੀਆਂ ਜਾਂਦੀਆਂ ਸੁੱਖ ਸਹੁਲਤਾਂ ਵਿੱਚ ਰਸੋਈ ਘਰ, ਖੁੱਲਾ ਤੇ ਸੁਥਰਾ ਵਿਦਿਅਕ ਮਹੌਲ, ਪੀਣ ਵਾਲਾ ਸ਼ੁੱਧ ਪਾਣੀ, ਸਾਫ ਸੁਥਰੇ ਕਮਰੇ ਤੇ ਬਿਸਤਰਿਆਂ ਦੀ ਵੀ ਵਿਵੱਸਥਾ ਕੀਤੀ ਗਈ ਹੈ।ਸਕੂਲ ਦੀ ਹੋਰ ਬਿਹਤਰੀ ਸਬੰਧੀ ਵਿਚਾਰਾਂ ਵੀ ਕੀਤੀਆਂ ਗਈਆਂ।ਪਿੰਡ ਵਾਲਿਆਂ ਨੇ ਸਕੂਲ ਦੀ ਭਲਾਈ ਦੇ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …