ਭੀਖੀ, 19 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਸਿੱਖਿਆ ਅਫ਼ਸਰ ਸ਼ਭਾਸ ਚੰਦਰ ਅਤੇ ਜਿਲ੍ਹਾ ਗਾਇਡੈਂਸ ਕਾਉਂਸਲਰ ਅੰਮ੍ਰਿਤਪਾਲ ਦੇ ਦਿਸ਼ਾ-ਨਿਰਦੇਸਾਂ
`ਤੇ ਸ.ਸ.ਸ ਕੋਟੜਾ ਕਲਾਂ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਪੇਟਿੰਗ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।ਅਤੇ ਕੁਿੲਜ ਮੁਕਾਬਲੇ ਵਿੱਚੋਂ ਮਨੀ ਕੁਮਾਰ ਪੁੱਤਰ ਅਤੇ ਸਰਬਜੀਤ ਸਿੰਘ ਪੁੱਤਰ ਮੱਖਣ ਸਿੰਘ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਪ੍ਰਾਪਤੀ `ਤੇ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਇਹਨਾਂ ਵਿਦਿਆਰਥੀਆਂ ਦਾ ਸਵੇਰ ਸਭਾ ਵਿੱਚ ਸਨਮਾਨ ਕੀਤਾ ਤੇ ਨਾਲ ਹੀ ਇਹਨਾਂ ਮੁਕਾਬਿਲਆ ਦੀ ਮਹੱਹਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਹੋਰ ਲਗਨ ਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਆ।ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ `ਚ ਕੈਰੀਅਰ ਗਾਈਡੈਂਸ ਕਲੱਸਟਰ ਇੰਚਾਰਜ ਪਰਮਜੀਤ ਸਿੰਘ ਸੇਖੋਂ ਤੇ ਮੈਡਮ ਨੀਲਮ ਰਾਣੀ ਦਾ ਅਹਿਮ ਯੋਗਦਾਨ ਹੈ ।ਇਸ ਮੌਕੇ ਨਾਇਬ ਸਿੰਘ, ਜਸਬੀਰ ਸਿੰਘ ਮੱਤੀ, ਯਾਦਵਿੰਦਰ ਸਿੰਘ, ਵਰਿੰਦਰ ਕੁਮਾਰ, ਮਨੌਜ ਕੁਮਾਰ, ਸ਼੍ਰੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media