ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਤਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ‘ਮਾਂ-ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦਾ ਆਗਾਜ਼ ਸਕੂਲ ਦੇ ਬੱਚਿਆਂ ਦੀ ਟੀਮ ਨੇ ‘ਸ਼ਬਦ ਗਾਇਨ’ ਨਾਲ ਕੀਤਾ।ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਬੱਚਿਆਂ ਨੇ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਲਾਕਾਰੀ ਦੀਆਂ ਵੱੱਖ-ਵੱਖ ਵੰਨਗੀਆਂ ਗੀਤ, ਨਾਚ, ਨਾਟਕ, ਸਮੂਹ-ਨਾਚ ਰਾਹੀਂ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਸਕੂਲ ਮੈਂਬਰ ਇੰਚਾਰਜਾਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮਾਂ ਹੀ ਇੱਕ ਅਜਿਹੀ ਹਸਤੀ ਹੈ, ਜਿਸ ਵਰਗਾ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਮਾਂ ਬੱਚੇ ਦੀ ਸ਼ਖਸੀਅਤ ਉਸਾਰੀ ਅਤੇ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਆਧੁਨਿਕ ਸਮੇਂ ਦੀਆਂ ਮਾਂਵਾਂ ਨੂੰ ਬੱਚੇ ਦੇ ਜੀਵਨ ਵਿੱਚ ਮਾਂ ਦੇ ਮਹੱਤਵ ਸਮਝਦੇ ਹੋਏ ਬਚਿਆਂ ਨਾਲ ਭਰਪੂਰ ਸਮਾਂ ਬਿਤਾਉਣ ਲਈ ਕਿਹਾ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …