Thursday, July 3, 2025
Breaking News

ਮਨਰੇਗਾ ਵਲੋਂ ਦੇਵੀਦਾਸਪੁਰਾ ਦੇ ਸਰਕਾਰੀ ਸਕੂਲ `ਚ ਬਣਾਇਆ ਗਿਆ ਮੈਥ ਪਾਰਕ

ਜੰਡਿਆਲਾ ਗੁਰੂ, 31 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਮੁਕਾਬਲੇ ਦੇ ਇਸ ਯੁੱਗ ਵਿੱਚ ਜਿੱਥੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਤਰ੍ਹ-ਤਰ੍ਹ ਦੀ PPN3005201821ਤਕਨੀਕ ਨਾਲ ਸਿੱਖਿਆ ਮੁਹੱਇਆ ਕਰਵਾਈ ਜਾ ਰਹੀ ਹੈ, ਉਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਸਿੱਖਿਆ ਨੂੰ ਦਿਲਚਸਪ ਬਨਾਓੁਣ ਲਈ ਲਗਾਤਾਰ ਕੰਮ ਹੋ ਰਿਹਾ ਹੈ।ਪੜੋ ਪੰਜਾਬ ਅਤੇ ਸਰਬ ਸਿੱਖਿਆ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਮਨਰੇਗਾ ਅਧੀਨ ਗ੍ਰਾਮ ਪੰਚਾਇਤ ਦੇਵੀਦਾਸਪੁਰਾ ਬਲਾਕ ਜੰਡਿਆਲਾ ਗੁਰੂੁ ਦੇ ਸਰਕਾਰੀ ਹਾਈ ਸਕੂਲ ਵਿਖੇ ਸਟਾਫ ਵੱਲੋਂ ਮੈਥਿਮੈਟਿਕਲ ਪਾਰਕ ਦੀ ਓਸਾਰੀ ਕਰਵਾਈ ਗਈ ਹੈ।
     ਕਰਨਦੀਪ ਸਿੰਘ ਏ.ਪੀ.ਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿ), ਅੰਮ੍ਰਿਤਸਰ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਮੈਥ ਪਾਰਕ ਦਾ ਪ੍ਰੋਜੈਕਟ ਮੁੰਕਮਲ ਕਰਵਾਇਆ ਗਿਆ ਹੈ।ਉਨਾਂ ਦੱਸਿਆ ਕਿ ਅਧਿਆਪਕਾਂ ਨੇ ਮਹਿਸੂਸ ਕੀਤਾ ਸੀ ਕਿ ਵਿਦਿਆਰਥੀਆ ਨੂੰ ਪੜਾਈ ਵਿਚ ਸਭ ਤੋਂ ਔਖਾ ਵਿਸ਼ਾ ਮੈਥ (ਹਿਸਾਬ) ਦਾ ਹੀ ਲੱਗਦਾ ਹੈ।ਇਸ ਦੇ ਹੱਲ ਲਈ ਹੀ ਮੈਥ ਪਾਰਕ ਦੀ ਉਸਾਰੀ ਦਾ ਸੋਚਿਆ ਗਿਆ ਸੀ। PPN3005201822
           ਇਸ ਪਾਰਕ ਵਿੱਚ ਵਿਦਿਆਰਥੀਆਂ ਨੂੰ ਉਨਾਂ ਦੇ ਪਾਠਕ੍ਰਮ ਅਨੁਸਾਰ ਹਿਸਾਬ ਦੇ ਵਿਸ਼ੇ ਵਿੱਚ ਵਰਤੀ ਜਾਂਦੀ ਹਰ ਡਾਇਗ੍ਰਾਮ (ਚਿੱਤਰ) ਜਿਵੇਂ ਤ੍ਰਿਭੁਜ, ਘਣ, ਘਣਾਵ, ਸਿਲੰਡਰ, ਸ਼ੰਕੂ, ਅਰਧ ਵਿਆਸੀ ਖੰਡ, ਚੱਕਰ ਖੰਡ, ਕੌਣ ਆਦਿ ਨੂੰ ਤਿੰਨ ਅਕਾਰ (ਥ੍ਰੀ ਡਾਈਮੈਨਸ਼ਨ) ਵਿਚ ਓੁਨਾ੍ਹ ਦੇ ਫਾਰਮੁਲਿਆਂ ਸਮੇਤ ਬਣਾਇਆ ਗਿਆ ਹੈ।ਇਸ ਪਾਰਕ ਦੇ ਆਲੇ ਦੁਆਲੇ ਪੈਨਸਿਲ ਰੂਪ ਵਿੱਚ ਪਿੱਲਰ ਬਣਾਏ ਗਏ ਹਨ ਅਤੇ ਉਨਾਂ ’ਤੇ 26 ਤੱਕ ਪਹਾੜੇ ਲਿਖਵਾਏ ਗਏ ਹਨ।
     ਬਲਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਅਨੁਸਾਰ ਹਰ ਕਲਾਸ ਦਾ ਇਕ ਪੀਰੀਅਡ ਮੈਥ ਟੀਚਰ ਵੱਲੋਂ ਮੈਥ ਪਾਰਕ ਵਿੱਚ ਲਗਾਇਆ ਜਾਂਦਾ ਹੈ ਅਤੇ ਜਿਹੜੀਆਂ ਡਾਇਗ੍ਰਾਮ ਵਿਦਿਆਰਥੀਆਂ ਨੂੰ ਪਹਿਲਾਂ ਕਿਤਾਬ ਤੋਂ ਸਮਝਣੀਆਂ ਮੁਸ਼ਕਿਲ ਸਨ, ਉਹ ਹੁਣ ਉਨਾਂ ਨੂੰ ਵਧੇਰੇ ਸਮਝ ਆ ਰਹੀਆਂ ਹਨ ਅਤੇ ਬੱਚਿਆਂ ਦੀ ਹਿਸਾਬ ਪੜਣ ਦੀ ਰੁਚੀ ਵੀ ਵਧਾ ਰਹੀਆਂ ਹਨ।ਦਿਲਸਚਸਪ ਗੱਲ ਇਹ ਹੈ ਕਿ ਅੱਧੀ ਛੁੱਟੀ ਵੇਲੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਖੇਡ-ਖੇਡ ਕੇ ਪਹਾੜੇ ਪੜਦੇ ਅਤੇ ਯਾਦ ਕਰਦੇ ਵੇਖੇ ਜਾ ਸਕਦੇ ਹਨ।ਵਿਦਿਆਰਥੀਆਂ ਦੀ ਮੈਥ ਪ੍ਰਤੀ ਵੱਧਦੀ ਰੁਚੀ ਤੋਂ ਮਨਰੇਗਾ ਅਧੀਨ ਬਣਾਈ ਮੈਥ ਪਾਰਕ ਆਪਣਾ ਮਕਸਦ ਪੂਰਾ ਕਰਦੀ ਨਜ਼ਰ ਆ ਰਹੀ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply