Friday, September 20, 2024

ਡੀ.ਏ.ਵੀ ਕਾਲਜ ਨੇ ਵਾਤਾਵਰਣ ਜਾਗਰੂਕਤਾ ਰੈਲੀ, ਹਵਨ ਤੇ ਪੋਸਟਰ ਮੁਕਾਬਲੇ ਕਰਵਾਏ

PPN0706201802ਅੰਮ੍ਰਿਤਸਰ,7 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਬਾਟਨੀ ਐਂਡ ਜੂਲਆਲੋਜੀ ਵਿਭਾਗ ਵਲੋਂ ਵਾਤਾਵਰਣ ਨੂੰ ਬਚਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।ਜਿਸ ਦੌਰਾਨ ਲੋਕਾਂ ਨੂੰ ਹਰਿਆਵਲ ਬਚਾਉਣ ਅਤੇ ਪਾਲੀਥੀਨ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ  ਜਾਣੂ ਕਰਵਾਇਆ।
 ਡੀ.ਏ.ਵੀ ਕਾਲਜ ਵਿਚ ਸਥਾਪਨਾ ਦਿਵਸ ਦੇ ਸਬੰਧ ਵਿੱਚ ਹਵਨ ਦਾ ਪ੍ਰਬੰਧ ਕੀਤਾ ਗਿਆ।ਜਿਸ ਦਾ ਉਦੇਸ਼ ਵਾਤਾਵਰਣ ਨੂੰ ਸਵੱਛ ਰੱਖਣਾ ਸੀ।ਇਸ ਵਿੱਚ ਕਾਲਜ ਦੇ ਸਾਰੇ ਟੀਚਿੰਗ ਐਂਡ ਨਾਨ ਸਟਾਫ ਤੋਂ ਇਲਾਵਾ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇਸ ਉਪਰਾਂਤ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਡੀ.ਏ.ਵੀ ਕਾਲਜ ਨੂੰ ਵੱਲ ਅੱਗੇ ਲੈ ਜਾਣ ਦੀ ਪ੍ਰੇਰਨਾ ਕਰਦਿਆਂ ਸਾਰੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਪੋਲੀਥੀਨ ਇੱਕ ਪ੍ਰਕਾਰ ਦਾ ਜਹਿਰ ਹੈ ਜੋ ਪੂਰੇ ਆਲੇ ਦੁਆਲੇ ਨੂੰ ਨਸ਼ਟ ਕਰ ਦੇਵੇਗਾ ਅਤੇ ਭਵਿੱਖ ਵਿੱਚ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਵੇਗਾ।
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੇਕਨੋਲਾਜੀ ਚੰਡੀਗੜ ਦੇ ਸਹਿਯੋਗ ਨਾਲ ਕਾਲਜ ਵਿੱਚ  ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਇਸ਼ੂਪਿੰਦਰ ਕੌਰ ਸਟੇਟ ਪ੍ਰੋਜੇਕਟ ਅਫਸਰ ਸਪੈਸ਼ਲ ਅਪੋਆਇੰਟੀ ਦੇ ਰੂਪ ਵਿੱਚ ਮੋਜੂਦ ਸਨ।ਇਸ ਪ੍ਰਤੀਯਗਿਤਾ ਵਿੱਚ ਡੀ.ਏ.ਵੀ ਇੰਟਰਨੇਸ਼ਨਲ ਸਕੂਲ, ਡੀ.ਏ.ਵੀ ਪਬਲਿਕ ਸਕੂਲ, ਸ਼੍ਰੀ ਰਾਮ ਆਸ਼ਰਮ ਸਕੂਲ, ਸਰਕਾਰੀ ਸੀਨੀਅਰ ਸੈਕੰਂਡਰੀ ਸਕੂਲ ਨੇ ਭਾਗ ਲਿਆ।  
ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਨੇ ਇਸ ਸਮਾਰੋਹ ਦੇ ਮੁੱਖ ਬਲਾਰੇ ਡਾ. ਮਨਪ੍ਰੀਤ ਸਿੰਘ ਭੱਟੀ ਐਸੋਸੀਏਟ ਪ੍ਰੋਫੈਸਰ ਅਤੇ ਹੇਡ ਬੋਟੈਨੀਕਲ ਅਤੇ ਐਨਵਾਇਰਮੇਂਟ ਸਾਇੰਸ ਵਿਭਾਗ ਗੁਰੂ ਨਾਨਕ ਯੂਨੀਵਰਸਿਟੀ ਦਾ ਸੁਆਗਤ ਕੀਤਾ।ਸਮਾਰੋਹ ਦੇ ਦੌਰਾਨ ਡਾ. ਮਨਪ੍ਰੀਤ ਸਿੰਘ ਨੇ ਕਿਹਾ ਕਿ ਤੰਦਰੁਸਤ ਜੀਵਨ ਜੀਣ ਲਈ ਸਵੱਛ ਤੇ  ਸ਼ਾਂਤੀਪੂਰਨ ਮਾਹੌਲ ਅਤੇ ਬਹੁਤ ਜ਼ਰੂਰੀ ਹੈ।ਲੇਕਿਨ ਮਨੁੱਖੀ ਲਾਪਰਵਾਹੀ ਕਾਰਣ ਸਾਡਾ ਵਾਤਾਵਰਣ ਦਿਨ ਬ ਦਿਨ ਗੰਦਲਾ ਹੁੰਦਾ ਜਾ ਰਿਹਾ ਹੈ।
ਇਸ ਮੁਕਾਬਲੇ ਵਿੱਚ ਡਾ. ਰਜਨੀ ਖੰਨਾ, ਡਾ. ਡੇਜ਼ੀ ਸ਼ਰਮਾ, ਡਾ. ਅਸੀਸ ਗੁਪਤਾ, ਪ੍ਰੋਫ. ਅਮਨਜੋਤ  ਕੌਰ, ਡਾ. ਰਜਨੀ ਬਾਲਿਆ, ਪ੍ਰੋ. ਮਹਿਕ ਖੋਸਲਾ, ਡਾ. ਰਾਜੇਸ਼ ਜੋਸ਼ੀ, ਪ੍ਰੋ. ਨਿਹਿਤਾ ਸ਼ਰਮਾ, ਡਾ. ਨੀਰਜ ਗੁਪਤਾ, ਡਾ. ਰੇਨੂ ਚੌਹਾਨ ਵੀ ਮੋਜੂਦ ਸਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply