Friday, September 20, 2024

ਪੰਜਾਬ ਸਰਕਾਰ ਨੇ ਜਿਲੇ੍ਹ `ਚ ਵੰਡੀਆਂ ਮੁਫਤ ਕਿਤਾਬਾਂ ਅਤੇ ਵਰਦੀਆਂ – ਡਿਪਟੀ ਕਮਿਸ਼ਨਰ

ਅੰਮਿ੍ਤਸਰ, 7 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਰਬ ਸਿਖਿਆ ਅਭਿਆਨ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਖਿਆ ਵਿਭਾਗ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਜਿੰਨਾਂ ਦੀ ਗਿਣਤੀ ਲਗਭਗ 201120 ਹੈ ਨੂੰ 56719363 ਰੁਪਏ ਦੀਆਂ ਮੁਫ਼ਤ ਪਾਠ ਪੁਸਤਕਾਂ ਦਿੱਤੀਆਂ ਗਈਆਂ ਹਨ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਅੰਮਿ੍ਰ੍ਰਸਰ ਦੇ ਅਧੀਨ ਆਉਂਦੇ ਸਾਰੇ ਸਰਕਾਰੀ/ ਏਡਿਡ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀ ਜਮਾਤ ਵਿੱਚ ਪੜ੍ਹਦੇ ਸਾਰੇ ਬੱਚਿਆਂ ਨੂੰ ਪਾਠ ਪੁਸਤਕਾਂ ਦਿੱਤੀਆਂ ਜਾ ਰਹੀਆਂ ਹਨ।ਸੰਘਾ ਨੇ ਦੱਸਿਆ ਕਿ ਵਿਦਿਆਰਥੀ ਚਾਹੇ ਕਿਸੇ ਵੀ ਵਰਗ ਨਾਲ ਸਬੰਧ ਰੱਖਦਾ ਹੋਵੇ ਨੂੰ ਮੁਫਤ ਕਿਤਾਬਾਂ ਦਿੱਤੀਆਂ ਗਈਆਂ ਹਨ।
     ਸੰਘਾ ਨੇ ਅੱਗੇ ਦੱਸਿਆ ਕਿ ਸਰਬ ਸਿਖਿਆ ਅਭਿਆਨ ਅਧੀਨ ਸਮੂਹ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਤੱਕ ਪੜ੍ਹਦੀਆਂ ਸਾਰੀਆਂ ਲੜਕੀਆਂ, ਅਨੁਸੂਚਿਤ ਜਾਤੀ ਲੜਕੇ ਅਤੇ ਬੀ.ਪੀ.ਐਲ ਲੜਕਿਆਂ ਨੂੰ 400/- ਰੁਪਏ ਪ੍ਰਤੀ ਬੱਚੇ ਅਨਸਾਰ ਸਬੰਧਤ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਰਦੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2017-18 ਦੌਰਾਨ 39192 ਲੜਕੀਆਂ, 32986 ਅਨੁਸੂਚਿਤ ਜਾਤੀ ਲੜਕੇ ਅਤੇ 4891 ਬੀ.ਪੀ.ਐਲ ਲੜਕਿਆਂ ਨੂੰ 30827600 ਰੁਪਏ ਦੀਆਂ ਮੁਫ਼ਤ ਵਰਦੀਆਂ ਦਿੱਤੀਆਂ ਗਈਆਂ ਸਨ।ਉਨ੍ਹਾਂ ਇਹ ਵੀ ਦੱਸਿਆ ਕਿ ਵਰਦੀ ਵਿੱਚ ਲੜਕੀਆਂ ਨੂੰ ਕਮੀਜ, ਸਲਵਾਰ ਅਤੇ ਦੁਪੱਟਾ (ਇਕ ਜੋੜਾ), ਇਕ ਗਰਮ ਸਵੈਟਰ, ਬੂਟ ਅਤੇ ਜੁਰਾਬਾਂ (ਇਕ ਜੋੜਾ) ਅਤੇ ਲੜਕਿਆਂ ਨੂੰ ਕਮੀਜ ਅਤੇ ਪੈਂਟ, ਕੇਸਧਾਰੀ ਲੜਕਿਆਂ ਲਈ ਪਟਕਾ ਅਤੇ ਬਾਕੀ ਲੜਕਿਆਂ ਲਈ ਗਰਮ ਟੋਪੀ, ਗਰਮ ਸਵੈਟਰ ਅਤੇ ਬੂਟ ਅਤੇ ਜੁਰਾਬਾਂ (ਇਕ ਜੋੜਾ) ਦਿੱਤੀਆਂ ਗਈਆਂ ਹਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply