Monday, July 14, 2025
Breaking News

ਸਰਕਾਰੀ ਕੰਨਿਆ ਸਕੂਲ ਬਟਾਲਾ `ਚ ਸਮਰ ਕੈਂਪ ਸੰਪਨ

ਬਟਾਲਾ, 9 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਲੋ ਲਗਾਇਆ ਗਿਆ 9 PPN0906201801ਦਿਨਾ ਸਮਰ ਕੈਂਪ ਅੱਜ ਸਮਾਪਤ ਹੋ ਗਿਆ।ਪਿੰ੍ਰਸੀਪਲ ਸ੍ਰੀਮਤੀ ਬਲਵਿੰਦਰ ਕੌਰ ਦੱਸਿਆ ਕਿ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਗਾਈਡ ਅਧਿਆਪਕਾ ਨਿਸ਼ਾ ਗੁਪਤਾ ਡੀ.ਪੀ.ਈ ਤੇ ਅਸ਼ਕ ਕੁਮਾਰ ਵਲੋਂ ਯੋਗ ਦੇ ਲਾਭਾਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ।ਇਸ ਤੋ ਇਲਾਵਾ ਡਾਂਸ, ਸੰਗੀਤ, ਕੁਕਿੰਗ, ਖੇਡਾਂ, ਵੈਦਿਕ ਹਿਸਾਬ ਅਤੇ ਵੇਸਟ ਮਟੀਰਿਅਲ ਤੋ ਬਣਾਈਆਂ ਗਈਆਂ।ਕੈਪ ਦੀ ਸਮਾਪਤੀ `ਤੇ ਅਮਰਦੀਪ ਸਿੰਘ ਸੈਣੀ ਪ੍ਰਿੰਸੀਪਲ ਨੌਸਿਹਰਾ ਮੱਝਾ ਸਿੰਘ ਤੇ ਭਾਰਤ ਭੂਸ਼ਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ  ਜੇਕਰ ਯੋਗਾ ਨੂੰ ਜਿੰਦਗੀ ਵਿਚ ਅਪਣਾ ਲਿਆ ਜਾਵੇ ਤਾ ਕਾਫੀ ਬਿਮਾਰੀਆਂ ਤੋਂ ਨਿਜ਼ਾਤ ਮਿਲ ਸਕਦੀ ਹੈ।ਇਸ ਮੌਕੇ ਐਕਸੀਅਨ ਰਾਮੇਸ਼ ਸਾਰੰਗਲ, ਹਰਕ੍ਰਿਸ਼ਨ, ਲੈਕਚਰਾਰ ਨਰਿੰਦਰ ਸਿੰਘ ਤੋ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ। ਸਮਰ ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply