ਭੀਖੀ, 9 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਨਾਕ ਕਸਬੇ ਦੇ ਰਹਿਣ ਵਾਲੇ ਸੋਨੂੰ ਕੁਮਾਰ ਦੀ ਅੱਜ ਸੜਕ ਹਾਦਸੇ ਵਿੱਚ ਮੋਤ ਹੋ ਗਈ, ਜਦਕਿ ਉਸ ਦਾ ਸਾਥੀ ਦੇਵਇੰਦਰ ਕੁਮਾਰ ਗੰਭੀਰ ਰੂਪ `ਚ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਭੀਖੀ ਵਾਸੀ ਸੋਨੂੰ ਕੁਮਾਰ ਫਰੂਟ ਦਾ ਕੰਮ ਕਰਦਾ ਸੀ।ਉਹ ਰਤੀਆ (ਹਰਿਆਣਾ) ਤੋਂ ਕੇਲੇ ਦੀ ਗੱਡੀ ਪੀ.ਬੀ.03 ਏ ਡਬਲਿਊ 3961 ਭਰ ਕੇ ਭੀਖੀ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਬੋਹਾ ਤੋ 3 ਕਿਲੋਮੀਟਰ ਥੋਰੀ ਦੇ ਕਰੀਬ ਅਚਾਨਕ ਖਰਾਬੀ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਜਾ ਟੱਕਰਾਈ, ਟੱਕਰ ਏਨੀ ਜਬਰਦਸਤ ਸੀ ਕਿ ਗੱਡੀ ਦੇ ਪੱਰਖਚੇ ੳੁੱਡ ਗਏ ਅਤੇ ਸੋਨੂੰ ਕੁਮਾਰ ਜੋ ਕੇ ਗੱਡੀ ਚਲਾ ਰਿਹਾ ਸੀ ਦੀ ਮੋਕੇ `ਤੇ ਹੀ ਮੋਤ ਹੋ ਗਈ ਅਤੇ ਦੇਵਇੰਦਰ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਜਿਸ ਨੂੰ ਨੇੜੇ ਦੇ ਅਗਰੋਹਾ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ ਹੈ।ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਦੁਰਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੋਕੇ `ਤੇ ਪਹੁੰਚ ਗਈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …