ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੂੰ ਉਨ੍ਹਾਂ ਦੀਆਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੂੰ ਦਿੱਤੀਆ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਕ ਪੌਦਾ ਭੇਟਾ ਕਰਦਿਆਂ ਹੋਇਆਂ ਡਾ. ਮਾਹਲ ਨੂੰ ਜੀ ਆਇਆਂ ਆਖਿਆ।ਇਸ ਉਪਰੰਤ ਕਾਲਜ ਦੇ ਸਮੂਹ ਮੁੱਖੀ ਸਾਹਿਬਾਨ ’ਤੇ ਹੋਰ ਦਫ਼ਤਰੀ ਸਟਾਫ਼ ਦੀ ਇਕੱਤਰਤਾ ’ਚ ਸ਼ਾਲ ਤੇ ਕਾਲਜ ਦੀ ਯਾਦਗਾਰੀ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕੰਮ ਕਰਦੇ ਹਾਂ ਅਤੇ ਵੱਖ-ਵੱਖ ਕਾਲਜਾਂ/ਸੰਸਥਾਵਾਂ ’ਚ ਕੰਮ ਕਰਦੇ ਹੋਏ ਇਕ ਟੀਮ ਭਾਵਨਾ ਨਾਲ ਚਲਦੇ ਹਾਂ।ਉਨ੍ਹਾਂ ਕਿਹਾ ਕਿ ਡਾ. ਸੁਖਬੀਰ ਕੌਰ ਮਾਹਲ ਨੇ ਆਪਣੀਆਂ 16 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਇਨ੍ਹਾਂ ਦੇ ਕਾਰਜਕਾਲ ਦੌਰਾਨ ਕਾਲਜ ਦੀਆਂ ਅਕਾਦਮਿਕ, ਸਪੋਰਟਸ ਤੇ ਸੱਭਿਆਚਾਰ ਗਤੀਵਿਧੀਆਂ ’ਚ ਵੱਡੀ ਪਹਿਚਾਨ ਬਣੀ ਹੈ।ਇਹ ਸ਼ਹਿਰ ਦਾ ਕਾਲਜ ਲੜਕੀਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਡਾ. ਸੁਖਬੀਰ ਮਾਹਲ ਨੇ ਕਾਲਜ ਦਾ ਸਰਵਪੱਖੀ ਵਿਕਾਸ ਕੀਤਾ ਹੈ ਅਤੇ ਕਾਲਜ ਨੂੰ 700-800 ਵਿਦਿਆਰਥੀਆਂ ਦੀ ਗਿਣਤੀ ਤੋਂ 3000 ਤੱਕ ਪਹੁੰਚਾਇਆ ਹੈ, ਅਜਿਹਾ ਡਾ. ਮਾਹਲ ਦੀ ਮਿਹਨਤ ਤੇ ਲਗਨ ਦਾ ਸਦਕਾ ਹੈ। ਹੁਣ ਵੀ ਇਹ ਸੇਵਾ-ਮੁਕਤ ਕੀਤੇ ਨਹੀਂ ਗਏ ਬਲਕਿ ਇਨ੍ਹਾਂ ਨੇ ਸੇਵਾ ਮੁਕਤੀ ਮੰਗ ਕੇ ਲਈ ਹੈ।
ਡਾ. ਸੁਖਬੀਰ ਮਾਹਲ ਨੇ ਬਤੌਰ ਪ੍ਰਿੰਸੀਪਲ ਆਪਣੇ ਕਾਰਜਕਾਰ ਨੂੰ ਵੱਡੇ ਮਾਣ ਵਾਲੀ ਗੱਲ ਆਖਿਆ ਹੈ ਅਤੇ ਇਸ ਸਬੰਧੀ ਸਮੂਹ ਖਾਲਸਾ ਸੰਸਥਾਵਾਂ ਤੇ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵੱਲੋਂ ਭਰਪੂਰ ਸਮਰਥਨ ਤੇ ਸਤਿਕਾਰ ਮਿਲਣ `ਤੇ ਧੰਨਵਾਦ ਕੀਤਾ।ਇਸ ਮੌਕੇ ਨਵਨੀਨ ਬਾਵਾ ਨੇ ਡਾ. ਮਾਹਲ ਦਾ ਕਾਲਜ ’ਚ ਆਉਣ ’ਤੇ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …