ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚੱਲ ਰਹੀ ਹਾਕੀ ਅਕਾਦਮੀ (ਲੜਕੀਆਂ) ਦੀਆਂ 6 ਉਭਰ ਰਹੀਆਂ ਖਿਡਾਰਣਾਂ ਦੀ ਕੌਮੀ ਹਾਕੀ ਟੀਮ `ਚ ਚੋਣ ਹੋਣ ’ਤੇ ਪ੍ਰਬੰਧਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇੰਨ੍ਹਾਂ ਖਿਡਾਰਣਾਂ ਦੀ ਚੋਣ ਸਖ਼ਤ ਸਿਖਲਾਈ ਅਤੇ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਸੰਭਵ ਹੋਈ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਚੁਣੀਆਂ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਭਲੀਨ ਕੌਰ, ਪ੍ਰਿਯੰਕਾ, ਰੀਤ, ਗੁਰਲੀਨ ਗਰੇਵਾਲ ਅਤੇ ਸਿਮਰਨ ਚੋਪੜਾ ਨੂੰ ਜੂਨੀਅਰ ਟੀਮ ਲਈ ਚੁਣਿਆ ਗਿਆ ਹੈ, ਜਦਕਿ ਮਨਪ੍ਰੀਤ ਕੌਰ ਨੂੰ ਸੀਨੀਅਰ ਟੀਮ ਲਈ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਪ੍ਰਾਪਤੀ ਹੈ ਅਤੇ ਰਾਜ ਅਤੇ ਕੌਮੀ ਖੇਡਾਂ ’ਚ ਖੇਡਣ ਤੋਂ ਬਾਅਦ ਉਹ ਆਗਾਮੀ ਮੁਕਾਬਲਿਆਂ ’ਚ ਦੇਸ਼ ਦੀ ਪ੍ਰਤੀਨਿਧਤਾ ਕਰਨਗੀਆਂ।
ਇਸ ਮੌਕੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖਿਡਾਰੀ ਭੋਪਾਲ ’ਚ ਆਯੋਜਿਤ ਜੂਨੀਅਰ ਕੈਂਪ ਲਈ ਰਵਾਨਾ ਹੋ ਗਈਆਂ ਹਨ ਜਦੋਂ ਕਿ ਸੀਨੀਅਰ ਟੀਮ ਲਈ ਕੈਂਪ 8 ਜੂਨ ਤੋਂ ਭੋਪਾਲ ਵਿਖੇ ਲੱਗਿਆ ਹੈ।ਉਨ੍ਹਾਂ ਕਿਹਾ ਕਿ ਉਭਰਦੇ ਐਥਲੀਟਾਂ ਜਿਨ੍ਹਾਂ ਨੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਵੱਡਾ ਮੌਕਾ ਪਹਿਲਾਂ ਹੀ ਆਪਣੇ ਕੈਂਪਾਂ ਲਈ ਛੱਡ ਚੁੱਕਾ ਹੈ।
ਇਸ ਤੋਂ ਪਹਿਲਾਂ ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਖੇਡਾਂ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਇਕ ਬੇਹਤਰੀਨ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਵਚਨਬੱਧ ਹੈ।ਉਨ੍ਹਾਂ ਨੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ, ਚੀਫ਼ ਹਾਕੀ ਕੋਚ ਬਲਦੇਵ ਸਿੰਘ ਅਤੇ ਸਹਾਇਕ ਕੋਚ ਅਮਰਜੀਤ ਲਈ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਅਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ ਅਤੇ ਟੀਮ ਦੀ ਇਸ ਉਪਲਬਧੀ ਲਈ ਸ਼ਲਾਘਾ ਕੀਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …