ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਸੰਧੂ) – ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪ੍ਰਬੰਧ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਿਹਾ ਸਾਈਂ ਹੈਂਡਬਾਲ ਐਕਸਟੈਂਸ਼ਨ ਸੈਂਟਰ ਬੇਸਿਮਾਲ ਸੈਂਟਰ ਹੈ।ਇਸ ਸੈਂਟਰ ਵਿੱਚੋਂ ਕਈ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰੀ ਮਹਿਲਾ-ਪੁਰਸ਼ ਖਿਡਾਰੀ ਪੈਦਾ ਹੋਏ ਹਨ।ਇਸ ਸੈਂਟਰ ਵਿੱਚ ਰੋਜ਼ਾਨਾ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਤੇ ਹਿੰਦੂ ਸਭਾ ਕਾਲਜ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ 30-40 ਬੇਹਤਰੀਨ ਖਿਡਾਰਨਾਂ ਡੇਅ ਬੋਰਡਿੰਗ ਯੋਜਨਾ ਤਹਿਤ ਸਵੇਰੇ ਸ਼ਾਮ ਅਭਿਆਸ ਕਰ ਰਹੀਆਂ ਹਨ।ਹਰਲੀਨ ਕੌਰ, ਲਵਪ੍ਰੀਤ ਕੌਰ, ਜਗਵਿੰਦਰ ਕੋਰ, ਅਨੂਬੀਰ ਕੌਰ ਤੇ ਚਰਨਜੀਤ ਸਿੰਘ ਵਰਗੇ ਕੌਮਾਂਤਰੀ ਖਿਡਾਰੀਆਂ ਤੋਂ ਇਲਾਵਾ ਸੀਨੀਅਰ ਨੈਸ਼ਨਲ ਕੈਂਪ ਦੇ ਵਿੱਚ ਸੁਪਰੀਤ ਕੌਰ, ਗੁਰਬਿੰਦਰ ਕੌਰ, ਹਰਭਿੰਦਰ ਕੌਰ ਤੇ ਹਰਮਨ ਕੌਰ ਵਰਗੀਆਂ ਖਿਡਾਰਣਾ ਭੇਜਣ ਵਾਲੇ ਪੰਜਾਬ ਦੇ ਇਸ ਬੈਸਟ ਸੈਂਟਰ ਦੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ ਜਦੋਂ ਕਿ ਸੱਭ ਤੋਂ ਵੱਧ ਸਕਾਲਰਸ਼ਿਪ ਵੀ ਮੁਹੱਈਆ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੌਮੀ, ਫੈਡਰੇਸ਼ਨ ਕੱਪ ਤੇ ਸੀਨੀਅਰ ਨੈਸ਼ਨਲ ਹੈਂਡਬਾਲ ਪ੍ਰਤੀਯੋਗਤਾਵਾਂ ਦੇ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾਉਣ ਵਾਲੀਆਂ ਖਿਡਾਰਨਾਂ ਆਪਣੇ ਚੰਗੇਰੇ ਭਵਿੱਖ ਲਈ ਉਨ੍ਹਾਂ ਦੇ ਸੈਂਟਰ ਵਿੱਚ ਅਭਿਆਸ ਕਰ ਰਹੀਆਂ ਹਨ।ਆਉਣ ਵਾਲੇ ਸਮੇਂ ਵਿਚ ਇਹ ਸਾਈਂ ਸੈਂਟਰ ਹੈਰਾਨੀਜਨਕ ਨਤੀਜੇ ਦੇਵੇਗਾ।ਇੰਟਰਵਰਸਿਟੀ ਖਿਡਾਰਨ ਹਰਮਨਦੀਪ ਕੌਰ, ਕੌਮੀ ਖਿਡਾਰਨ ਅਨੀਤਾ, ਲਕਛਮੀ ਤੇ ਕੌਮੀ ਖਿਡਾਰਨ ਅੰਮ੍ਰਿਤਦੀਪ ਕੌਰ ਨੇ ਸਾਂਝੇ ਤੌਰ `ਤੇ ਕਿਹਾ ਕਿ ਉਹ ਅੱਜ ਜਿਸ ਮੁਕਾਮ `ਤੇ ਹਨ ਉਹ ਇਸ ਸੈਂਟਰ ਦੀ ਬਦੌਲਤ ਹਨ।ਇਸ ਤੋਂ ਬੇਹਤਰ ਸੈਂਟਰ ਕਿਤੇ ਹੋਰ ਨਹੀਂ, ਜਿਥੋਂ ਉਨਾਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …