ਜੰਡਿਆਲਾ ਗੁਰੂ, 13 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ 14 ਜੁਲਾਈ ਦਿਨ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿੱਚ ਸੂਬਾਈ ਝੰਡਾ ਮਾਰਚ ਕਰੇਗਾ ।
ਲਾਹੌਰੀਆ ਨੇ ਦੱਸਿਆ ਕਿ ਹਰ ਤਰੵਾਂ ਦੇ ਠੇਕਾ ਅਧਾਰਿਤ ਅਧਿਆਪਕਾਂ, ਪ੍ਰੋਜੈਕਟਾਂ ਤੇ ਸੋਸਾਇਟੀਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ, ਨਵੀ ਤਬਾਦਲਾ ਨੀਤੀ ਤੇ ਪੁਰਾਣੀ ਰੈਸ਼ਨੇਲਾਈਜ਼ੇਸ਼ਨ ਬੰਦ ਕਰਾਉਣ , ਹਰ ਤਰੵਾਂ ਦੀਆ ਤਰੱਕੀਆਂ ਐਚ.ਟੀ, ਸੀ.ਐਚ.ਟੀ, ਬੀ.ਪੀ.ਓ, ਮਾਸਟਰ ਕੇਡਰ ਆਦਿ ਕਰਾਉਣ, ਰੁਕੀਆਂ ਤਨਖਾਹਾਂ ਬਹਾਲ ਕਰਵਾਉਣ, ਪਿਛਲੇ ਦੋ ਸਾਲਾਂ ਦੀਆ ਡੀ.ਏ ਦੀਆ ਕਿਸ਼ਤਾ ਤੇ ਬਕਾਏ ਲੈਣ, ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਮਵਾਉਣ ਤੇ 15% ਅੰਤਿਮ ਰਲੀਫ਼ ਲੈਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਗੈਰ ਵਿੱਦਿਕ ਡਿਊਟੀਆਂ ਬੀ.ਐਲ.ਉ ਆਦਿ ਬੰਦ ਕਰਵਾਉਣ, ਸਾਬਕਾ ਫੋਜੀਆ ਕੋਲੋ ਸਕੂਲਾਂ ਦੀ ਚੈਂਕਿਗ ਬੰਦ ਕਰਾਉਣ, ਪੜੵੋ ਪੰਜਾਬ ਪ੍ਰੋਜੈਕਟ ਦੀ ਥਾਂ ਸਲੇਬਸ ਨੂੰ ਤਰਕ ਸੰਗਤ ਬਣਾਉਣ, ਵਿਕਾਸ ਕਰ ਦੇ ਨਾ ਤੇ ਮੁਲਾਜ਼ਮਾਂ ਤੇ ਪਾਇਆ ਬੋਝ ਬੰਦ ਹੋਣ ਤੱਕ ਆਦਿ ਹੋਰ ਹੱਕੀ ਮੰਗਾਂ ਪੂਰੀਆ ਹੋਣ ਤੱਕ ਸਾਂਝਾ ਅਧਿਆਪਕ ਮੋਰਚਾ ਪੰਜਾਬ ਸੰਘਰਸ਼ ਕਰੇਗਾ ਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਰਹੇਗਾ।
ਇਸ ਮੌਕੇ ਉਹਨਾਂ ਦੇ ਨਾਲ ਸੁਖਰਾਜ ਸਿੰਘ ਕਾਹਲੋਂ, ਮਲਕੀਤ ਸਿੰਘ ਕੱਦਗਿੱਲ, ਹਰਜਿੰਦਰਪਾਲ ਸਿੰਘ ਸਠਿਆਲਾ, ਸੁਖਧੀਰ ਸਿੰਘ ਸੇਖੋਂ, ਗੁਰਿੰਦਰ ਸਿੰਘ ਸਿੱਧੂ, ਸੁਲੱਖਣ ਸਿੰਘ ਬੇਰੀ, ਜਸਪਾਲ ਸਿੰਘ ਕਪੂਰਥਲਾ, ਪ੍ਰਭਜੋਤ ਸਿੰਘ ਮੋਹਾਲੀ, ਗੁਰਮੇਲ ਸਿੰਘ ਬਰੇ, ਸੁਰਿੰਦਰ ਸਿੰਘ ਬਾਠ, ਤਜਿੰਦਰ ਸਿੰਘ ਧਰਮਕੋਟ, ਗੁਰਮੀਤ ਢਿਲੋਂ, ਅਮਰਬੀਰ ਸਿੰਘ ਰੰਧਾਵਾ, ਰਜਿੰਦਰ ਸ਼ਰਮਾ, ਹਰਪ੍ਰੀਤ ਬਟਾਲਾ, ਨਵਦੀਪ ਵਿਰਕ, ਵਿਪਨ ਸ਼ਰਮਾ, ਸਤਵੰਤ ਸਿੰਘ ਤਰਨ ਤਾਰਨ ਤੇ ਸੰਜੀਤ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …