Saturday, August 2, 2025
Breaking News

ਬੀਰ ਖ਼ੁਰਦ ’ਚ ਕੱਢੀ ਨਸ਼ਿਆਂ ਖ਼ਿਲਾਫ਼ ਰੈਲੀ

 ਭੀਖੀ, 16 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਬੀਰ ਖੁਰਦ ਵਿਖੇ ਚੇਤੰਨ ਨੌਜਵਾਨ ਮੰਚ ਵੱਲੋਂ ਨਸ਼ਿਆਂ ਵਿਰੋਧੀ ਪ੍ਰਭਾਵਸ਼ਾਲੀ ਰੈਲੀ ਕੱਢੀ ਗਈ। PPN1607201802ਜਿਸ ਵਿਚ ਨੌਜਵਾਨਾਂ, ਔਰਤਾਂ ਅਤੇ ਸਕੂਲੀ ਬੱਚਿਆਂ ਨੇ ਸਮੂਲੀਅਤ ਕੀਤੀ।ਇਸ ਦੌਰਾਨ ਨਸ਼ੇ ਵਿਰੋਧੀ ਨਾਅਰੇ ਲਾਏ ਗਏ ਅਤੇ ਨਸ਼ਾ ਤਿਆਗਣ ਸਨਮਾਣ ਵਾਲਾ ਜੀਵਨ ਜਿਊਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।ਰੈਲੀ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਅਧਿਆਪਕ ਆਗੂ ਮੱਖਣ ਬੀਰ ਨੇ ਲਗਾਤਾਰ ਵੱਧ ਰਹੇ ਨਸ਼ਿਆਂ ਦੇ ਰੁਝਾਣ ਨੂੰ ਰੋਕਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਪਹਿਲਾਂ ਸਭ ਨੂੰ ਆਪਣੇ ਪਰਿਵਾਰ ਨਸ਼ਾ ਮੁਕਤ ਕਰਨੇ ਪੈਣਗੇ। ਉਹਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਨਸ਼ਾ ਤਸਕਰਾਂ ਨੱਥ ਪਾਵੇ ਤਾਂ ਜੋ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਣ ਤੋਂ ਬਚ ਸਕਣ।ਇਸ ਰੈਲੀ ਦੀ ਅਗਵਾਈ ਕੁਲਵੰਤ ਕੌਰ ਅਤੇ ਗੁਰਪਿਆਰ ਨੇ ਕੀਤੀ। ਇਸ ਮੌਕੇ ਤਰਕਸ਼ੀਲ ਆਗੂ ਸੁਖਵਿੰਦਰ ਬੀਰ, ਬੂਟਾ ਗਿੱਲ, ਹਰਪ੍ਰੀਤ ਮੱਟੂ, ਗ੍ਰੰਥੀ ਮੱਖਣ ਸਿੰਘ, ਮਲਕੀਤ ਸਿੰਘ, ਮੇਲਾ ਸਿੰਘ ਫੌਜੀ ਆਦਿ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply