Tuesday, May 21, 2024

ਸੀਵਰੇਜ ਬੋਰਡ ਦੇ ਪ੍ਰਬੰਧਾਂ ਤੋਂ ਲੋਕ ਪ੍ਰੇਸ਼ਾਨ – ਮੁਹੱਲੇ ਵਿੱਚ ਫੈਲੀ ਬਦਬੂ

ਮੁਸ਼ਕਿਲ ਹੱਲ ਕਰਨ ਲਈ ਔਰਤਾਂ ਵਲੋਂ ਕੀਤੀ ਕੋਸ਼ਿਸ਼ ਰਹੀ ਨਾਕਾਮ
ਭੀਖੀ, 16 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਅੰਦਰ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਨਾਲ ਜਿੱਥੇ ਲੋਕਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ PPN1607201803ਹਨ, ਉੱਥੇ ਹੀ ਦੂਜੇ ਪਾਸੇ ਸੀਵਰੇਜ ਦਾ ਮਾੜਾ ਪ੍ਰਬੰਧ ਹੋਣ ਕਰਕੇ ਗਰੀਬ ਲੋਕਾਂ ਦੇਮੁਹੱਲਿਆਂ ’ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਬਦਬੂ ਆਉਣ ਲੱਗ ਪਈ। ਵਾਰਡ ਨੰਬਰ ਤਿੰਨ ਅਤੇ ਪੰਜ ਦੇ ਨਗਰ ਦੇ ਨਿਵਾਸੀ ਸੀਵਰੇਜ ਦੀਆਂ ਪਾਇਪਾਂ ਬੰਦ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ, ਕਿਉਂਕਿ ਸੀਵਰੇਜ ਦਾ ਪਾਣੀ ਮੁਹੱਲੇ ਦੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ।ਮੁਹੱਲੇ ਦੀਆਂ ਔਰਤਾਂ ਨੇ ਇਸ ਸਮੱਸਿਆ ਨੂੰ ਵੇਖਦੇ ਹੋਏ ਘਰ-ਘਰ ਪੈਸੇ ਇਕੱਠੇ ਕਰਕੇ ਦੋ ਜਮਾਦਾਰਾਂ ਨੂੰ ਬੁਲਾ ਕੇ ਸੀਵਰੇਜ ਨੂੰ ਚਲਵਾਉਣ ਦੀ ਕੋਸ਼ਿਸ਼ ਕੀਤੀ, ਪਰ ਸੀਵਰੇਜ ਚੱਲ ਨਾ ਸਕਿਆ।ਜਿਸ ਤੋਂ ਪ੍ਰੇਸ਼ਾਨ ਇਹਨਾਂ ਔਰਤਾਂ ਨੇ ਮਿਲ ਕੇ ਉਕਤ ਬੋਰਡ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਨਕਲਾਬੀ ਨੋਜਵਾਨ ਸਭਾ ਦੇ ਰਾਜਿੰਦਰ ਜਾਫਰੀ ਤੇ ਲਿਬਰੇਸ਼ਨ ਆਗੂ ਦਰਸ਼ਨ ਟੇਲਰ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੀਵਰੇਜ ਬੋਰਡ ਕੋਲ ਬੰਦ ਪਾਇਪਾਂ ਨੂੰ ਖੋਲ੍ਹਣ ਵਾਲੀ ਮਸ਼ੀਨ ਨਹੀਂ ਹੈ। ਜਦੋਂ ਵੀ ਸਮੱਸਿਆ ਆਉਂਦੀ ਹੈ ਤਾਂ ਮਸ਼ੀਨ ਮਾਨਸਾ ਜਾਂ ਬਠਿੰਡੇ ਤੋਂ ਮੰਗਵਾਉਣੀ ਪੈਂਦੀ ਹੈ। ਉਨਾਂ ਕਿਹਾ ਤਕਰੀਬਨ ਕਸਬੇ ਦੇ ਸਾਰੇ ਵਾਰਡਾਂ ਅੰਦਰ ਹੀ ਸੀਵਰੇਜ ਦੀਆਂ ਪਾਇਪਾਂ ਬੰਦ ਹਨ ਜਾਂ ਕਈ ਥਾਵਾਂ ’ਤੇ ਲੀਕ ਵੀ ਹਨ ਜਿੰਨ੍ਹਾਂ ਨੂੰ ਸਬੰਧਤ ਮਹਿਕਮੇ ਵੱਲੋਂ ਠੀਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।ਜਾਫਰੀ ਤੇ ਟੇਲਰ ਨੇ ਦੋਸ਼ ਲਾਇਆ ਕਿ ਸੀਵਰੇਜ ਬੋਰਡ ਤੇ ਨਗਰ ਪੰਚਾਇਤ ਇੱਕ ਅਣਅਧਿਕਾਰਤ ਨਿੱਜੀ ਕਲੋਨੀ ਦਾ ਵਿਕਾਸ ਕਰਨ ’ਚ ਮਸਰੂਫ਼ ਹਨ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਇਸ ਮੌਕੇ  ਮੁਹੱਲਾ ਨਿਵਾਸਾ ਜੱਸਾ ਸਿੰਘ, ਬੇਅੰਤ ਸਿੰਘ, ਦਿਲਸ਼ਾਦ ਖਾਂ, ਫਿਰੋਜ਼ ਖਾਂ, ਰਾਜੂ ਕੌਰ, ਕਰਮੋ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਸਲਮਾ ਬੇਗਮ, ਮੇਲੋ ਕੌਰ ਆਦਿ ਹਾਜ਼ਰ ਸਨ।ਇਸੇ ਦੌਰਾਨ ਅਧਿਕਾਰੀਆਂ ਨੇ ਲੋਕਾਂ ਦੀ ਸਮੱਸਿਆ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ ਹੈ।

Check Also

ਯੂਨੀਵਰਸਿਟੀ ਦੇ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੇ 7 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ …

Leave a Reply