ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਅੱਜ ‘ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਟ੍ਰੈਫ਼ਿਕ ਪੁਲਿਸ ਦੇ ਮੁੱਖੀ ਸ: ਸੁਰਿੰਦਰਪਾਲ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਨਿੱਤ ਅਣਗਹਿਲੀ ਕਾਰਨ ਵਾਪਰ ਰਹੇ ਹਾਦਸਿਆਂ ਨਾਲ ਕੀਮਤੀ ਇਨਸਾਨੀ ਜਾਨਾਂ ਦੇ ਜਾਣ ਸਬੰਧੀ ਆਵਾਜਾਈ ਨਿਯਮਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਹੜੇ ਪੁੱਜਣ ‘ਤੇ ਪ੍ਰਿੰਸੀਪਲ ਡਾ. ਬਰਾੜ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸ: ਸੁਰਿੰਦਰਪਾਲ ਸਿੰਘ ਦਾ ਨਿੱਘਾ ਸਵਾਗਤ ਕੀਤਾ। ਸ: ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਬਾਰੇ ਪੂਰਨ ਤੌਰ ‘ਤੇ ਗਿਆਨ ਨਾ ਹੋਣ ਕਰਕੇ ਸੜਕਾਂ ‘ਤੇ ਨਿੱਤ ਕੋਈ ਨਾ ਕੋਈ ਹਾਦਸਾ ਵਾਪਰਿਆ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਸਿੰਗਲਾਂ ਦੀ ਪਛਾਣ ਕਰਵਾਉਂਦੇ ਹੋਏ ਮੋਬਾਇਲ ਫ਼ੋਨ, ਮਿਊਜ਼ਿਕ ਸਿਸਟਮ, ਸ਼ਰਾਬ ਪੀਣ ਕੇ ਗੱਡੀ ਨਾ ਚਲਾਉਣ, ਗੱਡੀ ਨੂੰ ਮੋੜ ਸਮੇਂ ਦੋਹਾਂ ਪਾਸਿਓ ਟ੍ਰੈਫ਼ਿਕ ਨੂੰ ਵੇਖਣ, ਮਨੁੱਖੀ ਰਹਿਤ ਫ਼ਾਟਕ ‘ਤੇ ਚੌਂਕਸੀ ਵਰਤਣ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਪ੍ਰਿੰ: ਡਾ. ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਵਾਜਾਈ ਨਿਯਮਾਂ ਸਬੰਧੀ ਭਰਪੂਰ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਜਾਣਕਾਰੀ ਹੋਰ ਨਾਗਰਿਕਾਂ ਨਾਲ ਸਾਂਝੀ ਕਰਕੇ ਵੱਧ ਰਹੇ ਹਾਦਸਿਆਂ ਬਾਰੇ ਸਮਾਜ ਨੂੰ ਚੇਤੰਨ ਕਰਨਗੇ। ਇਸ ਮੌਕੇ ਸਬ ਇੰਸਪੈਕਟਰ ਸ: ਪਰਮਜੀਤ ਸਿੰਘ, ਅਧਿਆਪਕ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …