Friday, October 18, 2024

ਭਗਤ ਪੂਰਨ ਸਿੰਘ ਵੈਲਫੇਅਰ ਸੋਸਾਇਟੀ ਵਲੋਂ ਮੱਤੇਵਾਲ ‘ਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ

800 ਮਰੀਜਾਂ ਦੀਆਂ ਅੱਖਾਂ ਦਾ ਕੀਤਾ ਚੈਕਅੱਪ ਤੇ 80 ਦਾ ਕੀਤਾ ਜਾਵੇਗਾ ਅਪਰੇਸ਼ਨ

PPN18081413

PPN18081414

ਤਰਸਿੱਕਾ, 18 ਅਗਸਤ (ਕਵਲਜੀਤ ਸਿੰਘ)-  ਭਗਤ ਪੂਰਨ ਸਿੰਘ ਵੈਲਫੇਅਰ ਸੋਸਾਇਟੀ ਵਲੋਂ ਮੱਤੇਵਾਲ ‘ਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲੱਗਾ  ਕਸਬਾ ਮੱਤੇਵਾਲ ਵਚ ਸਥਿਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੀ ਰਹਿਨੁਮਾਈ ‘ਚ ਚਲ ਰਹੇ ਸੰਤ ਬਾਬਾ ਲਾਭ ਸਿੰਘ ਸੀਨ: ਸਕੈ: ਸਕੂਲ ਮੱਤੇਵਾਲ ਵਿਖੇ ਸੰਸਕਾਰ ਆਈ ਕੇਅਰ ਹਸਪਤਾਲ ਲੁਧਿਆਣਾ ਤੇ ਭਗਤ ਪੂਰਨ ਸਿੰਘ ਵੈਲਫਿਅਰ ਸੋਸਾਇਟੀ ਖੰਨਾ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖੀ ਸੰਤ ਬਾਬਾ ਸੱਜਣ ਸਿੰਘ ਦੇ ਸਹਿਯੌਗ ਨਾਲ ਅੱਖਾਂ ਦਾ ਫ੍ਰੀ ਮੇਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਅੱਖਾ ਦੇ ਮਰੀਜਾਂ ਦਾ ਮੁਫਤ ਚੇਕਅਪ ਕੀਤਾ ਗਿਆ।ਵੈਲਫਿਅਰ ਸੋਸਾਇਟੀ ਦੇ ਪ੍ਰਧਾਨ ਸ: ਹਰਸ਼ਦੀਪ ਸਿੰਘ ਬੈਨੀਪਾਲ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਲਗਾਉਂਦੀ ਹੈ ਜਿਸ ਵਿਚ ਮਰੀਜਾਂ ਦੇ ਚੈਕਅਪ ਤੋਂ ਇਲਾਵਾ ਚਿੱਟਾ ਮੋਤੀਏ ਦੇ ਮਰੀਜਾਂ ਦਾ ਫ੍ਰੀ ਅਪਰੇਸ਼ਨ, ਸੰਸਕਾਰ ਆਈ ਕੇਅਰ ਹਸਪਤਾਲ ਲੁਧਿਆਣਾ ਵਿਖੇ ਕੀਤਾ ਜਾਂਦਾ ਹੈ ਤੇ ਮਰੀਜ ਨੂੰ ਕੈਂਪ ਤੋਂ ਲੈਜਾਣ ਤੋਂ ਲੈ ਕੇ ਆਉਂਣ ਤੱਕ ਅਤੇ ਅਪਰੇਸ਼ਨ, ਲੈਨਜ, ਦਵਾਈਆਂ ਆਦਿ ਦਾ ਖਰਚਾ ਵੀ ਸੰਸਥਾ ਵਲੋਂ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਕਰੀਬ 800 ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਜਿਨ੍ਹਾਂ ਵਿਚੋਂ ਚਿੱਟੇ ਮੋਤੀਏ ਦਾ ਸ਼ਿਕਾਰ 80 ਮਰੀਜਾਂ ਨੂੰ ਬੱਸਾਂ ਰਾਹੀਂ ਲੁਧਿਆਣਾ ਵਿਖੇ ਸੰਸਕਾਰ ਆਈ ਕੇਅਰ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਦਾ ਕੱਲ ਉਥੇ ਅਪਰੇਸ਼ਨ ਕੀਤਾ ਜਾਵੇਗਾ ਤੇ 2 ਦਿਨ ਬਾਅਦ ਉਨ੍ਹਾਂ ਨੂੰ ਵਾਪਿਸ ਇਥੇ ਹੀ ਛੱਡ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਸੰਸਥਾ ਵਲੋਂ ਅੱਖਾਂ ਦਾ ਤੇ ਮੈਡੀਕਲ ਕੈਂ ਤੋਂ ਇਲਾਵਾ ਖੂੰਨਦਾਨ ਕੈਂਪ ਵੀ ਲਗਾਏ ਜਾਣਗੇ।ਇਸ ਤੋਂ ਪਹਿਲਾਂ ਇਸ ਕੈਪ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਪਹੁੰਚੇ ਸ:ਤਲਬੀਰ ਸਿੰਘ ਗਿੱਲ ਸਿਆਸੀ ਸਲਾਹਕਾਰ ਸ: ਮਜੀਠੀਆ, ਅਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੁੱਖੀ ਜਿਨ੍ਹਾਂ ‘ਚ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਸ: ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ, ਪ੍ਰੋ: ਪ੍ਰਮਬੀਰ ਸਿੰਘ ਮੱਤੇਵਾਲ ਉੱਪ ਪ੍ਰਿੰਸੀਪਲ ਮਾਈ ਭਾਗੋ ਬਹੁ ਤਕਨੀਕੀ ਕਾਲਜ ਅੰਮ੍ਰਿਤਸਰ ਵਲੋਂ ਕੀਤੀ ਗਈ। ਉਕਤ ਮਹਿਮਾਨਾ ਨੇ ਭਗਤ ਪੂਰਨ ਸਿੰਘ ਸੰਸਥਾ ਵਲੋਂ ਲੋੜਵੰਦਾ ਦੀ ਮਦਦ ਲਈ ਇਸ ਮਿਸ਼ਨ ਦੀ ਸਲਾਘਾ ਕਰਦਿਆਂ ਕਿ ਮਨੁੱਖਤ ਦੇ ਭਲੇ ਲਈ ਅਰੰਭਿਆ ਇਕ ਮਹਾਨ ਕਾਰਜ ਦੱਸਿਆ। ਇਸ ਕੈਂਪ ਨੂੰ ਸਫਲ ਬਨਾਉਂਣ ਵਿਚ ਚੰਡੀਗੜ ਪੰਜਾਬ ਜਰਨਲਿਸਟਐਸੋਸ਼ੀਏਸ਼ਨ ਇਕਾਈ ਤਰਸਿੱਕਾ ਤੇ ਮਹਿਤਾ ਦਾ ਵੀ ਅਹਿਮ ਯੋਗਦਾਨ ਰਿਹਾ।ਇਸ ਕੈਂਪ ਵਿਚ ਪਹੁੰਚੇ ਮੋਹਤਬਰਾਂ ਵਿਚ ਹੋਰਨਾ ਤੋਂ ਇਲਾਵਾ ਸ:ਗੁਰਜਿੰਦਰ ਸਿੰਘ ਢੱਪਈਆਂ ਚੇਅਰਮੈਨ ਬਲਾਕ ਸੰਮਤੀ, ਕੇਸਰ ਸਿੰਘ ਸਰਾਏ, ਸ਼ਿਵ ਕੁਮਾਰ, ਜਸਵਿੰਦਰ ਸਿੰਘ, ਗਗਨਦੀਪ ਸਿੰਘ, ਵੈਦ ਬ੍ਰਹਮਪਾਲ ਸ਼ਰਮਾ ਨੈਨੀਤਾਲ, ਬਲਜੀਤ ਸਿੰਘ, ਡਾ:ਰਵਨੀਤ ਕੌਰ ਆਈ ਸਰਜਨ, ਸ: ਤਰਸੇਮ ਸਿੰਘ ਤਾਹਰਪੁਰ, ਬਲਵਿੰਦਡਰ ਸਿੰਘ ਬਲੋਵਾਲੀ, ਸਿਕੰਦਰ ਸਿਮਘ ਸਰਪੰਚ ਖਿਦੋਵਾਲੀ, ਸਮੇਤ ਪੱਤਰਕਾਰ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਮੱਤੇਵਾਲ, ਜਗਦੀਸ਼ ਸਿੰਘ ਬਮਰਾਹ ਪ੍ਰਧਾਨ ਪੱਤਰਕਾਰ ਯੂਨੀਅਨ ਬਾਬਾ ਬਕਾਲਾ, ਨਰਿੰਦਰ ਰਾਏ, ਦਵਿੰਦਰ ਸਿੰਘ, ਤਰਸੇਮ ਸਿੰਘ  ਸਾਧਪੁਰ, ਕੁਲਵਿੰਦਰ ਸਿੰਘ, ਵਿਨੋਦ ਕੁਮਾਰ, ਜੋਗਿੰਦਰ ਜੌੜਾ, ਗੁਰਨਾਮ ਸਿੰਘ ਬੁੱਟਰ, ਕਵਲਜੀਤ ਸਿੰਘ ਜੋਧਾਨਗਰੀ ਆਦਿ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply