Thursday, November 21, 2024

ਪੰਜਾਬੀ ਗਾਇਕ ਬੱਬੂ ਮਾਨ ਵਲੋਂ ‘ਪੌਦਾ ਲਾਓ’ ਮੁਹਿੰਮ ਬਣੀ ਲੋਕ ਲਹਿਰ

‘ਪਵਨ ਗੁਰੂ ਪਾਣੀ ਪਿਤਾ’ ਦੇ ਅਸੂਲਾਂ ਨੂੰ ਸਮਝੋ – ਬੱਬੂ ਮਾਨ
ਬਠਿੰਡਾ, 2 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਨੂੰ ਹਰਾ ਭਰਾ ਅਤੇ ਸ਼ੁੱਧ ਦਿੱਖ ਦੇਣ ਲਈ ਜਿਥੇ ਸਮਾਜ ਸੇਵੀਆਂ ਜੱਥੇਬੰਦੀਆਂ ਨੇ ਉੱਦਮ PPN0208201801ਉਪਰਾਲੇ ਕਰਕੇ ਘਰ ਘਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਉਥੇ ਪੰਜਾਬੀ ਗਾਇਕਾਂ ਦੀ ਮੋਹਰੀ ਲਾਇਨ ਵਿੱਚ ਬੱਬੂ ਮਾਨ ਵਲੋਂ ਆਪਣੇ ਫੈਨਜ਼ਾਂ ਦੇ ਸਹਿਯੋਗ ਨਾਲ ‘ਪੌਦੇ ਲਗਾਓ, ਪ੍ਰਦੂਸ਼ਣ ਰਹਿਤ ਵਾਤਾਵਰਨ’ ਸਿਰਜਣਾਂ ਲਹਿਰ ਬਣਦੀ ਜਾ ਰਹੀ ਹੈ।ਇਸ ਬਾਰੇੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੱਸਿਆ ਕਿ ਬੱਬੂ ਮਾਨ ਦਾ ਗੀਤ ‘ਪਵਨ ਗੁਰੂ ਪਾਣੀ ਪਿਤਾ’ ਵਿਚ ਦੱਸਿਆਂ ਕੀ ਕਿਸੇ ਡੇਰਿਆਂ ਵਿੱਚ ਜਾਣ ਦੀ ਲੋੜ ਨਹੀ ‘ਪਵਨ ਪਾਣੀ ਧਰਤ ਹੀ’ ਸਭ ਕੁੱਝ ਹੈ ਇਸ ਨੂੰ ਸਾਫ਼ ਸੁਥਰਾ ਰੱਖੋ,‘ਰੁੱਖ ਲਗਾਓ’ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾ ਰਹੇ ਹਨ।ਜਿਸ ਦੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬਠਿੰਡਾ ਸ਼ਹਿਰ ਦੇ ਬੱਬੂ ਮਾਨ ਸਟੋਰਾਂ ਦੀ ਓਪਨਿੰਗ ਵੇਲੇ ਪੌਦੇ ਲਾ ਕੇ ਕੀਤੀ ਗਈ।ਇਸ ਦੀ ਹਰ ਪ੍ਰਸੰਸ਼ਕ ਸ਼ਲਾਘਾ ਕਰ ਰਿਹਾ ਹੈ।
ਬੱਬੂ ਮਾਨ ਦੇ ਪ੍ਰਸੰਸ਼ਕ ਅਮਨਦੀਪ ਸਿੰਘ, ਗੈਰੀ ਸੰਧੂ ਮਹਿਲਕਲਾਂ,ਰਣਜੀਤ ਸਿੰਘ ਗਰਚਾ ਨਕੋਦਰ, ਗੋਰੀ ਮਾਨ, ਕਮਲ ਮੋਹਾਲੀ, ਵਿੱਕੀ ਮੋਹਾਲੀ, ਪ੍ਰਭਜੋਤ ਸਿੰਘ, ਸੋਨੂੰ, ਲੱਖੀ, ਹਰਮੀਤ ਮੀਤੂ, ਸ਼ੁਭਕਰਮਨ ਸਿੰਘ, ਹਰਜਿੰਦਰ ਸਿੰਘ ਬੰਗਾਲੀਪੁਰ, ਪ੍ਰਵੀਨ ਕੁਮਾਰ, ਤਰਨ ਮਾਨ, ਨਵਜੋਤ ਸਿੰਘ, ਗੁਰੂ ਸਿੰਘ ਆਦਿ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ, ਕਿਸਾਨਾ ਦੇ  ਦਰਦ ਨੂੰ ਆਪਣੇ ਗੀਤਾਂ ਰਾਹੀਂ ਦਰਦ ਨੂੰ ਲੋਕਾਂ ਤੱਕ ਪਹੰੁਚਾਉਣਾ ਗਾਇਕ ਬੱਬੂ ਮਾਨ ਦਾ ਉਪਰਾਲਾ ਨੌਜਵਾਨ ਪੀੜ੍ਹੀ ਤੱਕ ਸੁਨੇਹਾ ਦੇਣਾ ਹੀ ਵਚਨਬੱਧ ਹਨ।ਉਨ੍ਹਾਂ ਦੇ ਫੈਨਜ਼ ਨੇ ਪਿੱਛਲੀ ਖਬਰ ਵਿੱਚ ਲਿਖੇ ਲਫਜ਼ਾਂ ਤੇ ਇੰਤਰਾਜ਼ ਜਤਾਇਆ, ਜਿਸ ਕਰਕੇ ਉਨ੍ਹਾਂ ਦੇ ਮਨ ਨੂੰ ਠੇਸ ਲੱਗੀ ਸੋ ਉਸ ਦਾ ਸਾਨੂੰ ਬਹੁਤ ਖੇਦ ਹੈ।ਨੌਜਵਾਨ ਪੀੜ੍ਹੀ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਕਰਨਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਉਣਾ ਹੀ ਉਨ੍ਹਾਂ ਦੀ ਮੰਜਿਲ ਹੈ।ਉਨ੍ਹਾਂ ਦਾ ਇਹ ਸੁਨੇਹਾ `ਜੇ ਨਸ਼ਾ ਰਹਿਤ ਪੰਜਾਬ ਸਿਰਜਨਾ ਤਾਂ ਬੰਦ ਕਰਦੋ ਸਾਰੇ ਠੇਕੇ! ਨਾਂ ਰਹੇ ਬਾਂਸ ਨਾਂ ਵੱਜੇ ਬਾਂਸਰੀ ਨਾਂ ਨਵੀ ਵਿਆਹੀ ਭੱਜ ਕੇ ਜਾਓ ਪੇਕੇ!` ਉਨ੍ਹਾਂ ਕਿਹਾ ਕਿ ਗਾਇਕ ਬੱਬੂ ਮਾਨ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਸਾਂਭ ਸੰਭਾਲ ਲਈ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਅਤੇ ਲੱਚਰ ਗਾਇਕੀ ਨੂੰ ਕਦੇ ਵੀ ਪ੍ਰਮੋਟ ਲਈ ਕੀਤਾ, ਉਨ੍ਹਾਂ ਕਿਹਾ ਕਿ ਬੱਬੂ ਮਾਨ ਦੀ ਗਾਇਕੀ ਤੋਂ ਦੂਸਰੇ ਪੰਜਾਬੀ ਗਾਇਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।ਉਨ੍ਹਾਂ ਨੇ ਕਿਸਾਨਾਂ ਬਾਰੇ ਆਪਣੀ ਪੰਜਾਬੀ ਫਿਲਮ ‘ਏਕਮ’ ਵਿੱਚ ਅਸਲੀਅਤ ਹਾਲਤਾਂ ਤੇ ਕਰਜ਼ੇ ਵਿੱਚ ਮਰਦੇ ਜੱਟ ਦਿਖਾਏ, ਜੋ ਕਿ ਸਾਡੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply