ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋ ਲ਼ੋਕ ਸਭਾ ਮੈਂਬਰ ਗਰਜੀਤ ਸਿੰਘ ਔਜਲਾ ਦੇ ਯਤਨਾਂ ਸਕਦਾ ਸ਼ਹਿਰ ਦੀ ਵਿਦਿਅਅਕ ਸੰਸਥਾ ਬੀ.ਬੀ.ਕੇ ਡੀ.ਵੀ.ਏ ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਦੇ ਸਮਸਦ ਬਵਨ ਨੂੰ ਅੰਦਰੋਂ ਤੇ ਬਾਹਰੋਂ ਵੇਖਿਆ।ਵਿਦਿਆਰਥੀਆਂ ਦੇ ਇਸ ਟੂਰ ਦਾ ਸਾਰਾ ਖਰਚਾ ਲੋਕ ਸਭਾ ਮੈਂਬਰ ਗਰਜੀਤ ਸਿੰਘ ਔਜਲਾ ਨੇ ਖੁੱਦ ਕੀਤਾ ਤੇ ਵਿਦਿਆਥਣਾਂ ਨੁੰ ਦਿੱਲੀ ਲਿਜਾ ਕੇ ਉਹਨਾਂ ਨੂੰ ਲੋਕਤੰਤਰ ਦੇ ਮੰਦਿਰ ਦੇ ਦਰਸ਼ਨ ਕਰਵਾਏ ਤੇ ਨਾਲ ਹੀ ਪਾਰਲੀਮੈਂਟ ਦੀ ਕੰਟੀਨ ਵਿਚੋਂ ਖਾਣਾ ਵੀ ਖੁਆਇਆ।
ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਕਾਲਜ ਦੇ ਇਸ ਗਰੁੱਪ ਵਿੱਚ 33 ਵਿਦਿਆਰਥਣਾਂ ਅਤੇ 3 ਅਧਿਆਪਕ ਸਨ।ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਉਹ ਹਲਕੇ ਦੇ ਹੋਰ ਵੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੁੰ ਦੇਸ਼ ਦੀ ਪਾਰਲੀਮੈਂਟ ਦੇ ਦਰਸ਼ਨ ਕਰਵਾਉਣਗੇ ਅਤੇ ਪਾਰਲੀਮੈਂਟ ਦੇ ਅੰਦਰ ਬਿਠਾ ਕੇ ਸੰਸਦ ਦੀ ਕਾਰਵਾਈ ਵਿਖਾਉਣਗੇ।ਉਹਨਾਂ ਨੇ ਕਿਹਾ ਕਿ ਸੰਸਦ ਨੁੰ ਅੰਦਰੋਂ ਤੋਂ ਬਾਹਰੋਂ ਵੇਖ ਕੇ ਵਿਦਿਆਰਥਣਾਂ ਦੇ ਮਨ ਵਿਚ ਸੰਸਦ ਦੇ ਪ੍ਰਤੀ ਸਤਿਕਾਰ ਤੇ ਲੋਕਤੰਤਰਕ ਪ੍ਰਣਾਲੀ ਪ੍ਰਤੀ ਉਤਸ਼ਾਹ ਜਾਗਿਆ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …