Friday, November 22, 2024

ਮਹਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨਾਲ ਮਨਾਈਆਂ ਤੀਆਂ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) –     ਸਰਬ ਸਿਖਿਆ ਅਭਿਆਨ ਵੱਲੋਂ ਚਲਾਏ ਜਾ ਰਹੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ PPN0808201814ਵਿਖੇ ਵਿਸ਼ੇਸ਼ ਜਰਰੂਤਾਂ ਵਾਲੇ ਬੱਚਿਆਂ ਵੱਲੋਂ ਤੀਆਂ ਦਾ ਤਿਓਹਾਰ ਮਨਾਇਆ ਗਿਆ।ਇਨ੍ਹਾਂ ਬੱਚਿਆਂ ਨਾਲ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਵਿਸ਼ੇਸ਼ ਤੌਰ `ਤੇ ਅੰਮ੍ਰਿਤਸਰ ਜਿਲੇ ਦੇ ਮਹਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਜਿੰਨਾਂ ਵਿੱਚ ਮੈਡਮ ਦੀਪਤੀ ਉਪਲ ਮੁੱਖ ਪ੍ਰਸਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ, ਸ੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਮੈਡਮ ਅਮਨਦੀਪ ਕੌਰ ਏ.ਈ.ਟੀ.ਸੀ, ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਮੈਡਮ ਸੁਪਨੰਦਨਦੀਪ ਕੌਰ ਈ.ਟੀ.ਓ ਅਤੇ ਮੈਡਮ ਭੂਪਿੰਦਰ ਕੌਰ ਉਪ ਜਿਲ੍ਹਾ ਸਿਖਿਆ ਅਫਸਰ ਸ਼ਾਮਲ ਸਨ।
     ਸ਼ਿਸ਼ੂਪਾਲ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਵੱਲੌਂ ਆੲੈ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ।ਪਹਿਲ ਸੈਂਟਰ ਦੀਆਂ ਮੁਟਿਆਰਾਂ ਅਤੇ ਅਧਿਆਪਕਾਂ ਨੇ ਮਿਲ ਕੇ ਨਸ਼ਿਆਂ, ਸਿਹਤਮੰਦ ਸਮਾਜ, ਸਾਉਣ ਮਹੀਨੇ ਨਾਲ ਸਬੰਧਤ ਬੋਲੀਆਂ ਪਾਈਆਂ।ਵੋਕੇਸ਼ਨਲ ਟਰੇਡ ਵਿੱਚ ਦਿਵਿਆਂਗ ਬੱਚਿਆਂ ਲਈ ਸਿਲਾਈ ਕੋਰਸ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਸੈਂਟਰ ਦੇ ਸਟਾਫ ਦੇ ਜਿਲ੍ਹਾ ਕੋਆਰਡੀਨੇਟਰ ਧਰਮ ਸਿੰਘ ਗਿੱਲ, ਗੁਰਮੀਤ ਸਿੰਘ, ਰਮਨਦੀਪ ਕੌਰ ਆਦਿ ਹਾਜਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply