ਆਜ਼ਾਦੀ ਲੈ ਕੇ ਵੀ, ਤੈਨੂੰ ਪੈ ਗਈ ਕਿਸ ਦੀ ਮਾਰ
ਕਿਉਂ ਗੂੜੀ ਨੀਂਦ ਵਿੱਚ ਸੁੱਤਾ, ਇੱਕ ਵਾਰ ਦਿਲ ’ਚ ਝਾਤੀ ਮਾਰ।
ਬੇਵਿਸ਼ਵਾਸ, ਚੋਰ ਬਜ਼ਾਰ, ਬੈਠੇ ਇੱਥੇ ਡੇਰੇ ਮਾਰ
ਝੂਠ ਬੋਲ ਕੇ ਵੋਟਾਂ ਲੈਂਦੇ, ਸਿਆਸੀ ਪਾਰਟੀਆਂ ਦੇ ਸਰਦਾਰ।
ਇਹ ਵੋਟ ਵਪਾਰੀ, ਤੇਰੀ ਸ਼ਰਾਫਤ ਦਾ, ਫਾਇਦਾ ਲੈਂਦੇ ਨੇ ਹਜੂਰ
ਹਾਲੇ ਰਹਿੰਦੀ ਹੈ ਕਰਜਾਈ ਜੱਟਾ, ਤੇਰੀ ਆਜ਼ਾਦੀ ਦੀ ਮੰਜ਼ਿਲ ਦੂਰ।
ਮਿਲਵਰਤਨ ਤੇ ਹਮਦਰਦੀ ਦੇ ਪੰਛੀ, ਉਡ ਗਏ ਮਾਰ ਉਡਾਰੀ
ਜ਼ਹਿਰੀ ਸੱਪ ਵਾਂਗ ਵਿਸ ਘੋਲ, ਵੇਖਣ ਵੱਡੇ ਸੋਟਿਆਂ ਨੂੰ ਕਈ ਵਾਰ।
ਤੇਰੀ ਅਣਖ ਦੇ ਜਜਬੇ ਕਿੱਧਰ ਸੌਂ ਗਏ, ਕਿਉਂ ਹੋ ਗਿਓਂ ਸ਼ਹੀਦਾਂ ਦੇ ਸੁਪਨਿਆਂ ਤੋਂ ਦੂਰ
ਹਾਲੇ ਰਹਿੰਦੀ ਹੈ ਭਾਰਤੀ ਕਾਮਿਆ, ਤੇਰੀ ਆਜ਼ਾਦੀ ਦੀ ਮੰਜ਼ਿਲ ਦੂਰ।
ਜਿਗਰ ਦੇ ਟੋਟੇ ਭੁੱਖੇ ਵਿਲਕਣ, ਰੋਂਦੀ ਫਿਰੇ ਕੋਈ ਮੁਟਿਆਰ
ਝੂਠੇ ਦਾਅਵੇਦਾਰਾਂ ਨੂੰ ਵੋਟਾਂ ਪਾ, ਸੋਚੇ ਮੈਂ ਹਾਂ ਇਸ ਆਜ਼ਾਦੀ ਦੀ ਵਫਾਦਾਰ।
ਕਈ ਇਸ ਆਜ਼ਾਦੀ ਦੇ ਗਦਾਰ ਵੇਖੇ, ਖਜ਼ਾਨਾ ਲੁੱਟ ਬਣਾਉਂਦੇ ਆਪਣਾ ਹਾਰ ਸ਼ਿੰਗਾਰ
ਰਹਿਮ ਕਰੋ ਸ਼ਹੀਦਾਂ ਦੀ ਆਤਮਾ ’ਤੇ, ਬੇਈਮਾਨੀ ਨੂੰ ਕਰਦੋ ਚਕਨਾਚੂਰ
ਹਾਲੇ ਰਹਿੰਦੀ ਹੈ ਭਾਰਤੀ ਗਰੀਬਾ, ਤੇਰੀ ਆਜ਼ਾਦੀ ਦੀ ਮੰਜ਼ਿਲ ਦੂਰ।
ਸੁਖਚੈਨ ਸਿੰਘ ਮਾਂਗਟ
ਪਿੰਡ ਕੁੱਬੇ ਤਹਿ: ਸਮਰਾਲਾ
ਮੋ: 98150-44416