Sunday, April 27, 2025

ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ

PPN21081401
ਅੰਮ੍ਰਿਤਸਰ, 21 ਅਗਸਤ ( ਸੁਖਬੀਰ ਸਿੰਘ)- ਸਥਾਨਕ ਰਾਮਗੜੀਆ ਭਾਈਬੰਦੀ ਦੇ ਮੈਂਬਰ ਸੁਰਜੀਤ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਕੌਮੀ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰਸਿੰਘ ਦੇ ਮਾਤਾ ਕਰਤਾਰ ਕੌਰ ਅਤੇ ਪੰਜਾਬ ਪੋਸਟ ਅਖਬਾਰ ਦੇ ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਅੱਜ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਤਕਰੀਬਨ 90 ਸਾਲਾ ਕਰਤਾਰ ਕੌਰ ਜਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਹਿਲਾਂ ਉਨਾਂ ਦੇ ਗ੍ਰਹਿ ਗੋਕਲ ਕਾ ਬਾਗ, ਅਜ਼ਾਦ ਨਗਰ ਵਿਖੇ ਪਾਇਆ ਗਿਆ, ਜਿਸ ਉਪਰੰਤ ਭਾਈ ਲਾਲੋ ਜੀ ਭਵਨ ਈਸਟ ਮੋਹਨ ਨਗਰ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰਾਮਗੜੀਆ ਭਾਈਬੰਦੀ ਰਜਿ: ਵਲੋਂ ਸ੍ਰ. ਸੁਰਜੀਤ ਸਿੰਘ ਨੂੰ ਭਾਈਬੰਦੀ ਵਲੋਂ ਪ੍ਰਧਾਨ ਸਤਿੰਦਰ ਸਿੰਘ ਸੱਗੂ, ਰਜਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਬਿੱਟੂ, ਬਲਵਿੰਦਰ ਸਿੰਘ ਆਸਲ, ਜਸਵੰਤ ਸਿੰਘ ਅੇਦਨ ਆਦਿ ਨੇ ਸ਼ੋਕ ਮਤਾ ਅਤੇ ਸਿਰੋਪਾ ਭੇਟ ਕੀਤਾ। ਇਸ ਸ਼ਰਧਾਂਜਲੀ ਸਮਾਗਮ ਵਿੱਚ  ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਸਾਬਕਾ ਕੌਂਸਲਰ ਅਜੀਤ ਸਿੰਘ ਤੇ ਬੀਬੀ ਹਰਜੀਤ ਕੌਰ (ਹਰਜੀਤ ਪੈਲਸ), ਕੁਲਵੰਤ ਸਿੰਘ ਢੋਟ, ਮਧੂਪਾਲ ਸਿੰਘ ਗੋਗਾ, ਮਨਜੀਤ ਸਿੰਘ ਬਾਠ, ਸ਼ੇਰਵੀਰ ਸਿੰਘ ਅਜਨਾਲਾ, ਰਛਪਾਲ ਸਿੰਘ ਲੁਹਾਰਕਾ, ਮਨਿੰਦਰਜੀਤ ਸਿੰਘ ਸਪੁੱਤਰ ਤੇ ਕੁਲਵਿੰਦਰ ਸਿੰਘ ਪੀ.ਏ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਚਰਨਪ੍ਰੀਤ ਸਿੰਘ ਬੱਬਾ ਦੀਪ ਬੇਕਰੀ, ਗੁਰਜੀਤ ਸਿੰਘ ਭੁੱਲਰ, ਮੰਨਾ ਸਿੰਘ ਝਾਮਕੇ, ਦਵਿੰਦਰ ਸਿੰਘ ਸੰਧੂ, ਤਾਰੀ, ਲਾਡੀ, ਪੱਤਰਕਾਰ ਹਰਜਿੰਦਰ ਸਿੰਘ ਸਚਦੇਵਾ, ਨਿਰਮਲ ਸਿੰਘ ਚੌਹਾਨ, ਪੰਜਾਬ ਸਿੰਘ ਛੀਨਾ, ਜਸਬੀਰ ਸਿੰਘ ਸੱਗੂ, ਫੁੱਲਜੀਤ ਸਿੰਘ, ਸ਼ੇਰਾ ਆਦਿ ਨੇ ਹਾਜਰੀ ਲਵਾਈ।  

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply