Monday, December 23, 2024

ਰੂੜੀਵਾਦੀ, ਪਿਛਾਂਹਖਿੱਚੂ ਸੋਚ ਛੱਡ ਕੇ ਅਗਾਂਹਵਧੂ ਸੋਚ ਨੂੰ ਅਪਣਾਉਣ ਦੀ ਲੋੜ – ਕੁਲਵੰਤ ਸਿੰਘ ਤਰਕ

ਸਾਇੰਸ ਮੇਲੇ ਦੌਰਾਨ ਆਗੂ ਹੋਏ ਵਿਦਿਆਰਥੀਆਂ ਦੇ ਰੂਬਰੂ

PPN2508201828ਸਮਰਾਲਾ, 25 ਅਗਸਤ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਆਗੂ ਤੇ ਸਾਬਕਾ ਮੁੱਖ ਅਧਿਆਪਕ ਕੁਲਵੰਤ ਸਿੰਘ ਤਰਕ ਵਿਸ਼ੇਸ਼ ਤੌਰ `ਤੇ ਸਰਕਾਰੀ ਹਾਈ ਸਕੂਲ ਨਾਗਰਾ ਵਿਖੇ ਪਹੁੰਚੇ, ਸਕੂਲ ਵਿੱਚ ਚੱਲ ਰਹੇ ਸਾਇੰਸ ਮੇਲੇ ’ਚ ਹੋ ਰਹੇ ਸਾਇੰਸ ਨਾਲ ਸਬੰਧਿਤ ਸਕੂਲ ਮੁਖੀ ਮੈਡਮ ਅੰਜਲਾ ਤੇ ਸਾਇੰਸ ਨਾਲ ਸਬੰਧਿਤ ਅਧਿਆਪਕਾਂ ਦੀ ਹਾਜ਼ਰੀ ’ਚ ਵਿਦਿਆਰਥੀਆਂ ਦੇ ਕੰਮ ਦਾ ਨਰੀਖਣ ਕੀਤਾ।ਉਨ੍ਹਾਂ ਨੇ ਦੇਖਿਆ ਕਿ ਬੱਚੇ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਸਨ।ਤਰਕ ਨੇ ਵਿਦਿਆਰਥੀਆਂ ਨੂੰ ਸਾਇੰਸ ਨਾਲ ਸਬੰਧਿਤ ਕੁੱਝ ਸਵਾਲ ਵੀ ਪੁੱਛੇ।ਜਿਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਢੁੱਕਵੇਂ ਜਵਾਬ ਦਿੱਤੇ ਗਏ।ਬਾਅਦ ਵਿੱਚ ਵਿਦਿਆਰਥੀਆਂ ਦੀ ਇਕੱਤਰਤਾ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਤਰਕ ਨੇ ਕਿਹਾ ਕਿ ਵਿਦਿਆਰਥੀਆਂ ਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਵਿਗਿਆਨ ਦੀ ਅਹਿਮ ਮਹੱਤਤਾ ਹੈ।ਉਨ੍ਹਾਂ ਨੇ ਕਿਹਾ ਕਿ ਸਮਾਜ ’ਚ ਵਾਪਰ ਰਹੀਆਂ ਘਟਨਾਵਾਂ ਦਾ ਵਿਗਿਆਨਿਕ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਨ ਦੀ ਲੋੜ ਹੈ।ਸਮੁੱਚੀ ਰੂੜੀਵਾਦੀ, ਪਿਛਾਂਹਖਿੱਚੂ ਸੋਚ ਨੂੰ ਛੱਡ ਕੇ ਅਗਾਂਹਵਧੂ ਸੋਚ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਤੋਂ ਇਲਾਵਾ ਡਾ. ਗੁਰਕਮਲਦੀਪ ਸਿੰਘ ਸਾਇੰਸ ਮਾਸਟਰ, ਪਰਮਜੀਤ ਸਿੰਘ ਸਾਇੰਸ ਮਾਸਟਰ, ਨਵੀਨ ਕੁਮਾਰ ਮੈਥ ਮਾਸਟਰ ਤੇ ਸੰਦੀਪ ਸਿੰਘ ਕੰਪਿਊਟਰ ਟੀਚਰ ਨੇ ਵੀ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੁਲਵੰਤ ਸਿੰਘ ਤਰਕ ਤੇ ਬੱਚਿਆਂ ਦਾ ਧੰਨਵਾਦ ਕੀਤਾ।ਉਪਰੋਕਤ ਤੋਂ ਬਿਨ੍ਹਾਂ ਸਕੂਲ ਦੇ ਹੋਰ ਸਟਾਫ ਮੈਂਬਰ ਵੀ ਇਕੱਤਰਤਾ ’ਚ ਹਾਜ਼ਰ ਹੋਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply