Wednesday, July 2, 2025
Breaking News

ਮਾਸਟਰ ਕੇਡਰ ਯੂਨੀਅਨ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲੀ

PPN21081406

ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਬੀਤੇ ਦਿਨੀ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਦਲਜੀਤ ਸਿਘ ਚੀਮਾਂ ਦੀ ਗੁਰਦਾਸਪੁਰ ਫੇਰੀ ਦੌਰਾਨ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਉਪਪ੍ਰਧਾਨ ਬਲਦੇਵ ਸਿੰਘ ਬੁਟਰ ਤੇ ਨਿਰਮਲ ਸਿੰਘ ਰਿਆੜ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਪ੍ਰਧਾਨਗੀ ਹੇਠ ਇਕ ਵਫਦ ਸਿਖਿਆ ਮੰਤਰੀ ਨੂੰ ਮਿਲਿਆ।ਮਾਸਟਰ ਕੇਡਰ ਦੇ ਵਫਦ ਨੇ ਆਪਣੀਆਂ ਮੰਗਾ ਵਿਚ ਦੱਸਿਆ ਕਿ ਕਾਫੀ ਸਮੇ ਤੋ ਮਾਸਟਰ ਕੇਡਰ ਤੋ ਲੈਕਚਰਾਰ ਤੇ ਮੁਖ ਅਧਿਆਪਕਾਂ ਦੀਆਂ ਤਰੱਕੀਆਂ ਨਹੀ ਹੋਈਆਂ ਜਿਸ ਕਾਰਨ ਬੱਚਿਆਂ ਦੀ ਪੜਾਈ ਨੁਕਸਾਨ ਹੋ ਰਿਹਾ ਹੈ।ਇਹਨਾ ਅਸਾਮੀਆਂ ਨੂੰ ਜਲਦੀ ਭਰਨ ਦਾ ਭਰੋਸਾ ਦਿਤਾ ਗਿਆ।ਇਸ ਮੌਕੇ ਬਲਦੇਵ ਸਿੰਘ ਬੁਟਰ ਤੇ ਮਾਸਟਰ ਕੇਡਰ ਦੇ ਸਾਥੀਆਂ ਵੱਲੋ ਡਾ. ਦਲਜੀਤ ਸਿੰਘ ਚੀਮਾ ਨੂੰ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ।ਇਸ ਮੌਕੇ ਨਿਰਮਲ ਸਿੰਘ ਰਿਆੜ, ਕੁਲਵਿੰਦਰ ਸਿੰਘ, ਰਜਿੰਦਰ ਸ਼ਰਮਾ, ਨਰਿੰਦਰ ਸਿੰਘ, ਕੇਵਲ, ਵਿਨੋਦ ਕੁਮਾਰ, ਸਮਸੇਰ ਸਿੰਘ ਆਦਿ ਹਾਜਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply