Friday, October 18, 2024

ਸਭਿਆਚਾਰਕ ਮੁਕਾਬਲਿਆਂ ‘ਚ ਅਵਨੀਤ ਨੇ ਤੀਸਰੀ ਵਾਰ ਜਿੱਤਿਆ ਗੋਲਡ ਮੈਡਲ

ਸਹਿ-ਅਕਾਦਮਿਕ ਵਿੱਦਿਆ ਮੁਕਾਬਲਿਆਂ ਅਹਿਮ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਸਟਾਫ।
ਸਹਿ-ਅਕਾਦਮਿਕ ਵਿੱਦਿਆ ਮੁਕਾਬਲਿਆਂ ਅਹਿਮ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਸਟਾਫ।

ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਹਿ-ਅਕਾਦਮਿਕ ਵਿੱਦਿਆ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਪ੍ਰਿਮਰੋਜਿਸ ਇੰਗਲਿਸ਼ ਸਕੂਲ, ਸੁਲਤਾਨਵਿੰਡ ਰੋਡ ਵਿੱਚ ਪੜ੍ਹਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਲਗਾਤਾਰ ਤੀਜੀ ਵਾਰ ਗੋਲਡ ਮੈਡਮ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਹੋਏ ਸਹਿ ਅਕਾਦਮਿਕ ਮੁਕਾਬਲਿਆਂ ਦੀ ਵੰਨਗੀ ਸੋਲੋ ਡਾਂਸ ਵਿੱਚ ਹਿੱਸਾ ਲੈਂਦਿਆਂ ਬੱਚੀ ਅਵਨੀਤ ਕੌਰ ਨੇ ਬੇਮਿਸਾਲ ਪੇਸ਼ਕਸ਼ ਕਰਦਿਆਂ ਦਰਸ਼ਕਾਂ ਦੀ ਵਾਹ-ਵਾਹ ਖੱਟੀ ਅਤੇ ਜੱਜ ਸਾਹਿਬਾਨਾਂ ਦੇ ਦਿਲਾਂ ਨੂੰ ਟੁੰਬਿਆ, ਜਿਸ ਕਾਰਨ ਇਸ ਬੱਚੀ ਨੂੰ ਜਿਲ੍ਹੇ ਵਿੱਚੋਂ ਪਹਿਲੇ ਸਥਾਨ ਲਈ ਚੁਣਿਆ ਗਿਆ ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਬੱਚੀ ਅਵਨੀਤ ਕੌਰ ਨੇ ਦੋ ਵਾਰ ਇੰਨ੍ਹਾਂ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਹੈ।ਇਸੇ ਤਰਾਂ ਇੰਨਾਂ  ਮੁਕਾਬਲਿਆਂ ਵਿੱਚ ਸਕੂਲ ਦੀ ਰਾਜਬੀਰ ਕੌਰ ਨੇ ਭਾਸਨ ਮੁਕਾਬਲੇ ‘ਚ ਪਹਿਲੀ ਪੁਜੀਸ਼ਨ, ਸੁਖਮਨਪ੍ਰੀਤ ਕੌਰ ਨੇ ਕੀਰਤਨ ਤੇ ਰੋਹਿਤ ਵਰਮਾ ਨੇ ਚਿੱਤਰਕਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਲੋਕ ਗੀਤ ਪ੍ਰਤੀਯੋਗਤਾ ‘ਚ ਐਸ਼ਪ੍ਰੀਤ ਕੌਰ ਨੇ ਜਿਲੇ ਵਿਚੋਂ ਤੀਸਰਾ ਨੰਬਰ ਪ੍ਰਾਪਤ ਕੀਤਾ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply