ਸਰਕਾਰੀ ਸੀਨੀ: ਸਕੈਂ: ਸਕੂਲ ਰਾਮਦੀਵਾਲੀ ਮੁਸਲਮਾਨਾਂ ਦਾ ਲੈਕਚਰਾਰ ਗੈਰ ਹਾਜਿਰ
ਬਟਾਲਾ, 22 ਅਗਸਤ (ਨਿਰੰਦਰ ਬਰਨਾਲ) -ਸਿੱਖਿਆ ਵਿਭਾਗ ਦੀਆ ਹਦਾਇਤਾਂ ਤੇ ਅਮਲ ਕਰਦਿਆ ਵਿਦਿਅਕ ਅਦਾਰਿਆਂ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸਰਦਾਰ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਚੈਕਿੰਗ ਟੀਮ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਉਦੋਕੇ, ਸ਼ਹੀਦ ਹਰਮਨਪ੍ਰੀਤ ਸਿੰਘ ਸਰਕਾਰੀ ਮੀਡਲ ਸਕੂਲ ਉਦੋਕੇ, ਸਰਕਾਰੀ ਐਲੀਮੈਂਟਰੀ ਸਕੂਲ ਰਾਮਦੀਵਾਲੀ ਮੁਸਲਮਾਨਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰਾਮਦੀਵਾਲੀ, ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਮੱਤੇਵਾਲ, ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਮੱਤੇਵਾਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੱਤੇਵਾਲ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਸ਼ਹੀਦ ਹਰਮਨਪ੍ਰੀਤ ਸਿੰਘ ਸਰਕਾਰੀ ਮੀਡਲ ਸਕੂਲ ਉਦੋਕੇ ਦਾ ਕੰਪਿਉਟਰ ਅਧਿਆਪਕ 10 ਮਿੰਟ ਲੇਟ ਪਾਇਆ ਗਿਆ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰਾਮਦੀਵਾਲੀ ਮੁਸਲਮਾਨਾਂ ਦਾ ਇਕ ਲੈਕਚਰਾਰ ਗੈਰ ਹਾਜਿਰ ਪਾਇਆ ਗਿਆ ਜਿਸ ਦੀ ਰੀਪੋਟ ਉਚ ਅਧਿਕਾਰੀਆ ਨੂੰ ਕਰ ਦਿੱਤੀ ਗਈ ਹੈ ਅਤੇ ਇਸ ਸਕੂਲ ਦੀ ਨਬਾਡ ਵੱਲੋਂ ਤਿਆਰ ਕੀਤੀ ਬਿਲਡਿੰਗ ਦੀ ਸਾਫ ਸਫਾਈ ਤੇ ਸਾਂਭ ਸੰਭਾਲ ਪ੍ਰਤੀ ਕਮੀਆ ਪਾਈਆ ਗਈਆ । ਸਰਕਾਰੀ ਐਲੀਮੈਂਟਰੀ ਸਕੂਲ ਰਾਮਦੀਵਾਲੀ ਮੁਸ਼ਲਮਾਨਾਂ ਦਾ ਮਿਡ ਦੇ ਮੀਲ ਤੇ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਮੱਤੇਵਾਲ, ਲੜਕੀਆਂ ਮੱਤੇਵਾਲ ਦਾ ਸਾਫ ਸਫਾਈ ਦਾ ਪ੍ਰਬੰਧ ਵਧੀਆ ਪਾਇਆ ਗਿਆ । ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੱਤੇਵਾਲ ਦੀ ਆਰਟ ਐਂਡ ਕਰਾ ਫਟ ਦੀ ਅਧਿਆਪਕਾ ਰਪਿੰਦਰ ਕੌਰ ਵੱਲੋ ਆਰਟ ਐਂਡ ਕਰਾਫਟ ਵਾਲੇ ਕਮਰੇ ਦੀ ਸਜਾਵਟ ਤੋ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਅਮਰਦੀਪ ਸਿੰਘ ਸੈਣੀ ਪ੍ਰਭਾਵਿਤ ਹੁਦਿੰਆ ਸਲਾਹਿਆ । ਉਨ੍ਹਾਂ ਵੱਲੋਂ ਸਾਰੇ ਸਕੂਲ ਮੁਖੀਆ ਨੂੰ ਛੋਟੀਆਂ ਮੋਟੀਆਂ ਕਮੀਆ ਨੂੰ ਭਵਿੱਖ ਵਿੱਚ ਸੁਧਾਰਨ ਲਈ ਤਾੜਨਾ ਕੀਤੀ ਇਸ ਮੌਕੇ ਟੀਮ ਵਿੱਚ ਨਰਿੰਦਰ ਸਿੰਘ ਬਰਨਾਲ, ਸੁਖਚੈਨ ਸਿੰਘ ਕੁਆਡੀਨੇਟਰ ਕੰਪਿਉਟਰ , ਕੰਵਲਦੀਪ, ਪ੍ਰਦੀਪ ਕੁਮਾਰ, ਆਦਿ ਸ਼ਾਮਿਲ ਸਨ ।