Friday, October 18, 2024

ਖ਼ਾਲਸਾ ਸੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਦਾ ‘ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਵਿਦਿਆਰਥੀਆਂ ਦੇ ਹੁਨਰ ਦੀ ਪੜਚੋਲ ਕਰਨੀ ਅਧਿਆਪਕ ਦਾ ਪਹਿਲਾ ਫ਼ਰਜ਼ -ਸ: ਛੀਨਾ

PPN22081418

ਅੰਮ੍ਰਿਤਸਰ, 22 ਅਗਸਤ (ਪ੍ਰੀਤਮ ਸਿੰਘ) – ਵਿਦਿਆਰਥੀਆਂ ਦੇ ਛੁਪੇ ਹੁਨਰ ਦੀ ਪੜਚੋਲ ਕਰਨੀ ਅਧਿਆਪਕ ਦਾ ਮੁੱਢਲਾ ਫ਼ਰਜ਼ ਹੋਣਾ ਚਾਹੀਦਾ ਹੈ ਤਾਂ ਕਿ ਮਾਹਿਰ ਉਸਤਾਦ ਦੀ ਤਰ੍ਹਾਂ ਉਨ੍ਹਾਂ ਵਿਚਲੀਆਂ ਪ੍ਰਤਿਭਾਵਾਂ ਨੂੰ ਤਰਾਸ਼ਦਾ ਹੋਇਆ ਉਨ੍ਹਾਂ ਨੂੰ ਗੁਣਵਾਨ ਬਣਾ ਸਕੇ। ਇਹ ਵਿਚਾਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਵੇਲੇ ਸਾਂਝੇ ਕੀਤੇ।

ਮੇਜ਼ਬਾਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੇ ਪ੍ਰਬੰਧਾਂ ਅਤੇ ਵਿਸ਼ਾ ਮਾਹਿਰ ਸ੍ਰੀਮਤੀ ਪਰਮਿੰਦਰ ਕੌਰ ਦੀ ਨਿਗਰਾਨੀ ਉਕਤ ਮੁਕਾਬਲੇ ਕਰਵਾਏ ਗਏ। ਸ: ਛੀਨਾ ਨੇ ਕਿਹਾ ਕਿ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖਕੇ ਉੱਚ ਅਹੁਦੇ ‘ਤੇ ਜਾਂ ਆਪਣੀ ਕਾਬਲੀਅਤ ਸਦਕਾ ਅਹਿਮ ਮੁਕਾਮ ਹਾਸਲ ਕਰੇ। ਲਗਾਤਾਰ ਤਿੰਨ ਦਿਨ ਚੱਲੇ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਵਿਖਾਈ। ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਇਸ ਮੌਕੇ ਕਿਹਾ ਕਿ ਇਸ ਵਿੱਦਿਅਕ ਮੁਕਾਬਲੇ ਦੇ ਆਯੋਜਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਜਗ ਜਾਹਿਰ ਕਰਨ ਦਾ ਮੌਕਾ ਦੇਣਾ ਸੀ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਇਨ੍ਹਾਂ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਸੀ: ਸੈ: ਸਕੂਲ ਦੇ ਵਿਦਿਆਰਥੀਆਂ ਦਲਜੀਤ ਸਿੰਘ ਤੇ ਸਾਥੀਆਂ ਨੇ ਸ਼ਬਦ ਕੀਰਤਨ ਵਿੱਚ ਭਾਗ ਲੈਂਦਿਆ ਪਹਿਲਾ, ਲੋਕ ਗੀਤ/ਗੀਤ ਵਿੱਚ ਸ਼ੁਭਮ ਨੇ ਪਹਿਲਾ ਅਤੇ ਸੁੰਦਰ ਲਿਖਾਈ ਵਿੱਚ ਸ਼ਰਦਾ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਦੂਜੇ ਵਰਗ ਵਿੱਚ ਸੁੰਦਰ ਲਿਖਾਈ ਵਿੱਚ ਵਰੁਣ ਕੁਮਾਰ ਨੇ ਦੂਜਾ ਅਤੇ ਚਿੱਤਰ ਕਲਾ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਤੀਜੇ ਵਰਗ ਵਿੱਚ ਸ਼ਬਦ ਕੀਰਤਨ ਵਿੱਚ ਭਾਗ ਲੈਂਦਿਆ ਸਤਨਾਮ ਸਿੰਘ ਤੇ ਸਾਥੀਆਂ ਨੇ ਪਹਿਲਾ, ਲੋਕ ਗੀਤ/ਗੀਤ ਵਿੱਚ ਮੋਹਿਤ ਸ਼ਰਮਾ ਨੇ ਦੂਜਾ ਅਤੇ ਸੁੰਦਰ ਲਿਖਾਈ ਵਿੱਚ ਰਣਜੋਤ ਸਿੰਘ ਨੇ ਪਹਿਲਾ ਅਤੇ ਚਿੱਤਰ ਕਲਾ ਵਿੱਚ ਬਬਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਇਨ੍ਹਾਂ ਮੁਕਾਬਲਿਆਂ ਵਿੱਚ ਤਿੰਨੇ ਦਿਨ ਸ਼ਬਦ ਗਾਇਨ ਅਤੇ ਲੋਕਗੀਤ ਵਿੱਚ ਨਿਰਣਾਇਕ ਮੰਡਲ ਸ: ਬਲਦੇਵ ਸਿੰਘ, ਡਾ. ਆਸ਼ਾ ਸਿੰਘ ਅਤੇ ਸ: ਚਰਨਜੀਤ ਸਿੰਘ, ਸੁੰਦਰ ਲਿਖਾਈ ਅਤੇ ਚਿੱਤਰ ਕਲਾ ਵਿੱਚ ਸ: ਭੁਪਿੰਦਰ ਸਿੰਘ ਨੰਦਾ, ਸ੍ਰੀ ਸੁਨੀਲ ਵਿੱਜ ਅਤੇ ਸ੍ਰੀ ਭਵਨੇਸ਼ ਬਾਲੀ ਨੇ ਜਿੰਮੇਵਾਰੀ ਨਿਭਾਈ। ਸਟੇਜ ਦਾ ਸੰਚਾਲਨ ਸ੍ਰੀ ਰਮੇਸ਼ ਭਨੋਟ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸ: ਰਜਿੰਦਰ ਮੋਹਨ ਸਿੰਘ ਛੀਨਾ, ਅੰਡਰ ਸੈਕਟਰੀ-ਕਮ-ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ, ਜੁੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਣ, ਮੈਂਬਰ ਗੁਰਮਹਿੰਦਰ ਸਿੰਘ, ਬੋਰਡ ਅਧਿਕਾਰੀ ਸ੍ਰੀਮਤੀ ਪਰਮਿੰਦਰ ਕੌਰ, ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਨੇ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਪ੍ਰਿੰ: ਸ੍ਰੀਮਤੀ ਮੰਜੂ, ਪ੍ਰਿੰ: ਸ੍ਰੀਮਤੀ ਰੀਟਾ ਗਿੱਲ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply