Tuesday, July 29, 2025
Breaking News

ਪੁਲਿਸ ਦੇ ਹੌਲਦਾਰ ‘ਤੇ ਤਸ਼ੱਦਦ ਦੇ ਮਾਮਲੇ ‘ਚ ਥਾਣਾ ਮੁਖੀ ਸਮੇਤ 4 ਪੁਲਿਸ ਮੁਲਾਜ਼ਮ ਬਰਖਾਸਤ

13  ਵਿਅੱਕਤੀਆਂ ‘ਖਿਲਾਫ ਕੇਸ ਦਰਜ – ਅਕਾਲੀ ਕੌਂਸਲਰ ਸਮੇਤ ਕਈ ਹੋਰ ਗ੍ਰਿਫਤਾਰ

PPN25081415

ਅੰਮ੍ਰਿਤਸਰ, 25  ਅਗਸਤ (ਬਿਊਰੋ) – ਇੱਕ ਹੌਲਦਾਰ ਦਿਲਬਾਗ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਸ ‘ਤੇ ਥਾਣਾਂ ਮੁੱਖੀ ਵੱਲੋਂ ਕੀਤੇ ਗਏ ਤਸ਼ੱਦਦ ਦੇ ਮਾਮਲੇ ਵਿੱਚ ਜਿੱਥੇ ਇੱਕ ਅਕਾਲੀ ਕੌਂਸਲਰ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ ਥਾਣਾ ਮੁੱਖੀ ਇੰਸਪੈਕਟਰ ਉਪਕਾਰ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।ਥਾਣਾ ਮੁੱਖੀ ਨਾਲ ਬਰਖਾਸਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਹੌਲਦਾਰ ਸਤਪਾਲ ਸਿੰਘ, ਹੌਲਦਾਰ ਕੁਲਵੰਤ ਸਿੰਘ, ਹੌਲਦਾਰ ਬਲਵਿੰਰਦ ਸਿੰਘ ਸ਼ਾਮਿਲ ਹਨ। ਅੰਨਗੜ੍ਹ ਵਾਸੀ ਹੌਲਦਾਰ ਦਿਲਬਾਗ ਸਿਘੰ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਥਾਣਾ ਹਕੀਮਾ ਗੇਟ ਦੀ ਪੁਲਿਸ ਨੇ ਕੌਂਸਲਰ ਦਿਲਬਾਗ ਸਿੰਘ ਦੇ ਕਹਿਣ ਤੇ ਉਸਨੂੰ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਦੌਰਾਨ ਬਹੁਤ ਜਿਅਦਾ ਤਸ਼ੱਦਦ ਕੀਤਾ।ਹੌਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੋ ਮੇਲਾ ਲੱਗਦਾ ਹੈ, ਉਸ ਦਾ ਪ੍ਰਬੰਧ ਉਹ ਚਲਾਉਂਦਾ ਹੈ ਅਤੇ ਇਸ ਵਾਰ ਕੌਂਸਲਰ ਦੀ ਫੋਟੋ ਇਸ਼ਤਿਹਾਰ ਵਿੱਚ ਨਾ ਛਪਵਾਉਣ ਕਰਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਰੰਜਿਸ਼ ਕਰਕੇ ਹੀ ਕੌਂਸਲਰ ਨੇ ਉਸਨੂੰ ਪੁਲਿਸ ਪਾਸੋਂ ਚੁਕਵਾਇਆ ਗਿਆ। 

ਇਸ ਮਾਮਲੇ ਵਿੱਚ ਕੁੱਲ 13 ਅਿਵਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਇਸੇ ਦੌਰਾਨ ਰਾਸ਼ਟਰੀ ਐਸ.ਸੀ.ਐਸ.ਟੀ. ਕਮਿਸ਼ਨ ਦੇ ਚੇਅਰਮੈਨ ਡਾ. ਰਾਜ ਕੁਮਾਰ ਨੇ ਹੌਲਦਾਰ ਦਿਲਬਾਗ ਸਿੰਘ ਨਾਲ ਉਸਦੇ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਦਾਇਤ ਦਿੱਤੀ।
ਉੱਧਰ ਡੀ.ਜੀ.ਪੀ. ਪੁਲਿਸ ਸ੍ਰੀ ਸੁਮੇਧ ਸੈਣੀ ਨੇ ਅੰਮ੍ਰਿਤਸਰ ਆ ਕੇ ਕਮਿਸ਼ਨਰ ਪੁਲਿਸ ਸ੍ਰ: ਔਲਖ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮਾਮਲੇ ਦੀ ਜਾਂਚ ਲਈ ਆਈ.ਜੀ. ਬਾਰਡਰ ਰੇਂਜ ਅਤੇ ਮਜੀਠਾ ਪੁਲਿਸ ਮੁੱਖੀ ਦੀ ਇੱਕ ਟੀਮ ਬਣਾ ਦਿੱਤੀ ਹੈ। ਅਕਾਲੀ ਕੌਂਸਲਰ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦੀ ਅਗਵਾਈ ‘ਚ ਇੱਕ ਵਫਦ ਨੇ ਡੀ.ਜੀ.ਪੀ. ਪੁਲਿਸ ਨਾਲ ਮੁਲਾਕਾਤ ਕਰਕੇ ਕੌਂਸਲਰ ਦੀ ਰਿਹਾਈ ਦੀ ਮੰਗ ਕੀਤੀ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀ: ਡਿਪਟੀ ਮੇਅਰ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰਾ, ਅਮਰਬੀਰ ਸਿੰਘ ਢੋਟ, ਮਨਮੋਹਨ ਸਿੰਘ ਟੀਟੂ, ਅਮਰੀਕ ਸਿੰਘ ਲਾਲੀ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਆਦਿ ਵੀ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply